ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/21

ਇਹ ਸਫ਼ਾ ਪ੍ਰਮਾਣਿਤ ਹੈ

ਦੇ ਦੂਰ ਹੋਣ ਨਾਲ ਉਹ ਇਕ ਦੂਸਰੇ ਦੀ ਚੰਗੇਰੀ ਸੇਵਾ ਕਰ ਸਕਦੇ ਹਨ ਤੇ ਝਗੜੇ ਦੇ ਮੌਕੇ ਘਟ ਜਾਂਦੇ ਹਨ। ਜਿਥੇ ਪਿਆਰ ਖ਼ੁਦਗਰਜ਼ ਅਤੇ ਬੰਧਨਾਂ ਭਰਿਆ ਹੁੰਦਾ ਹੈ ਉੱਥੇ ਝਗੜੇ ਦਾ ਅਵਸਰ ਵਧੇਰੇ ਹੁੰਦਾ ਹੈ।

ਜੇ ਉਪ੍ਰੋਕਤ ਲਿਖੇ ਦਾ ਅਹਿਸਾਸ ਹੋ ਜਾਵੇ ਤਾਂ ਬ੍ਰਹਮਚਰਜ ਦੇ ਸ੍ਰੀਰਕ ਲਾਭ ਦੂਸਰੇ ਦਰਜੇ ਤੇ ਹੋ ਜਾਂਦੇ ਹਨ। ਆਪਣੀ ਮਹਾਨ ਸ਼ਕਤੀ ਨੂੰ ਜਾਣ ਬੁਝ ਕੇ ਭੋਗ ਬਿਲਾਸ ਵਿਚ ਬਰਬਾਦ ਕਰਨਾ ਕਿਤਨੀ ਮੂਰਖਤਾ ਹੈ! ਉਸ ਸ਼ਕਤੀ ਨੂੰ, ਜੋ ਜੀਵ ਨੂੰ ਸ੍ਰੀਰਕ ਤੇ ਮਾਨਸਿਕ ਤਾਕਤਾਂ ਲਈ ਮਿਲੀ ਹੈ, ਇੰਦ੍ਰੀਆਂ ਦੇ ਭੋਗ ਬਿਲਾਸ ਲਈ ਵਰਤਣਾ ਕਿਤਨੀ ਭਾਰੀ ਗ਼ਲਤੀ ਹੈ। ਇਹ ਗ਼ਲਤ ਵਰਤਾਰਾ ਕਈ ਬੀਮਾਰੀਆਂ ਦੀ ਜੜ੍ਹ ਹੈ।

ਹੋਰ ਸਾਧਨਾਵਾਂ ਵਾਂਗਰ ਬ੍ਰਹਮਚਰਜ ਵੀ ਵਿਚਾਰ ਸ਼ਬਦ ਅਤੇ ਕਰਮ ਕਰ ਕੇ ਹੋਣਾ ਚਾਹੀਦਾ ਹੈ। ਸਾਨੂੰ ਗੀਤਾ ਦਸਦੀ ਹੈ ਅਤੇ ਤਜਰਬਾ ਉਸ ਦੀ ਪ੍ਰੋੜ੍ਹਤਾ ਕਰਦਾ ਹੈ ਕਿ ਉਸ ਮੂਰਖ ਦੀ ਨਿਰਮੂਲ ਕੋਸ਼ਿਸ਼ ਹੈ ਜੋ ਮਨ ਵਿਚ ਤਾਂ ਬਦੀਆਂ ਨੂੰ ਪਾਲਦਾ ਹੈ ਪਰ ਸਰੀਰ ਕਰ ਕੇ ਉਨ੍ਹਾਂ ਤੇ ਕਾਬੂ ਪਾਇਆ ਭਾਸਦਾ ਹੈ। ਜੇ ਮਨ ਨੂੰ ਉਸ ਦੇ ਉਲਟੇ ਪਾਸੇ ਜਾਣੋਂ ਵਰਜਿਆ ਨਹੀਂ ਜਾ ਸਕਦਾ ਤਾਂ ਸਰੀਰ ਨੂੰ ਬੰਨ੍ਹ ਕੇ ਰਖਣਾ ਹਾਨੀਕਾਰਕ ਵੀ ਹੋ ਸਕਦਾ ਹੈ। ਜਿੱਥੇ ਮਨ ਭਟਕਦਾ ਹੈ ਉੱਥੇ ਅਵੇਰੇ ਜਾਂ ਸਵੇਰੇ ਸਰੀਰ ਵੀ ਪਹੁੰਚ ਜਾਂਦਾ ਹੈ।

ਏਥੇ ਸਾਨੂੰ ਇਕ ਭੇਦ ਦਾ ਅਹਿਸਾਸ ਹੋਣਾ ਜ਼ਰੂਰੀ ਹੈ। ਮਨ ਵਿਚ ਮੰਦੇ ਖ਼ਿਆਲਾਂ ਨੂੰ ਥਾਂ ਦੇਣ ਦੀ ਆਗਿਆ ਦੇਣਾ ਹੋਰ ਗਲ ਹੈ, ਅਤੇ ਬਾਵਜੂਦ ਸਾਡੀ ਕੋਸ਼ਿਸ਼ ਦੇ ਮੰਦੇ ਖ਼ਿਆਲਾਂ ਦਾ ਆਉਣਾ ਬਿਲਕੁਲ ਹੋਰ ਗੱਲ ਹੈ। ਜੇਕਰ ਅਸੀਂ ਮਨ ਨਾਲ ਉਸ ਦੀਆਂ ਮੰਦ-ਵਾਸ਼ਨਾਵਾਂ ਵਿਚ ਨਾ-ਮਿਲਵਰਤਣ ਕਰ ਦੇਵੀਏ ਤਾਂ ਜਿੱਤ ਅੰਤ ਵਿਚ ਅਸਾਡੀ ਹੀ ਹੋਵੇਗੀ।

ਸਾਡੇ ਜੀਵਨ ਦੀ ਹਰ ਘੜੀ ਦਾ ਇਹ ਤਜਰਬਾ ਹੈ ਕਿ ਅਕਸਰ ਜਦ ਕਿ ਸਰੀਰ ਸਾਡੇ ਕਾਬੂ ਵਿਚ ਹੁੰਦਾ ਹੈ, ਮਨ ਨਹੀਂ ਹੁੰਦਾ। ਇਸ ਇੰਦ੍ਰੇ-ਵਸ ਨੂੰ ਕਦੇ ਵੀ ਢਿੱਲਾ ਨਹੀਂ ਛਡਣਾ ਚਾਹੀਦਾ ਅਤੇ ਮਨ ਨੂੰ ਕਾਬੂ ਰਖਣ ਦੀ

੧੧