ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਗ਼ਜ਼ਲ
ਝੀਲ ਬਲੌਰੀ ਨੈਣਾਂ ਅੰਦਰ ਸੁਪਨੇ ਤਰਦੇ ਵੇਖ ਰਿਹਾ ਹਾਂ।
ਮੰਜ਼ਿਲ ਦੇ ਸਿਰਨਾਵੇਂ ਵੱਲ ਨੂੰ, ਹਿੰਮਤ ਕਰਦੇ ਵੇਖ ਰਿਹਾ ਹਾਂ।
ਘਰੀਂ ਗੁਆਚੇ ਹੋਏ, ਫ਼ਿਕਰੀਂ ਵਿੱਧੇ ਬਹੁਤ ਲੋਕੀਂ,
ਟੁੱਟੇ, ਹਾਰੇ ਹੁੱਟੇ, ਰਾਹ ਵਿਚ ਮਰਦੇ ਵੇਖ ਰਿਹਾ ਹਾਂ।
ਪੰਜੀਂ ਸਾਲੀਂ ਆਉਦੇ ਇਹ ਜੋ, ਚਿੱਟੇ, ਨੀਲੋਂ, ਪੀਲੇ ਘੋੜੇ ,
ਖੇਤਾਂ ਵਿਚੋਂ' ਹਰੇ ਅੰਗੂਰੀ ਸੁਪਨੇ ਚਰਦੇ ਵੇਖ ਰਿਹਾ ਹਾਂ।
ਇਕ ਓੱਕਾਰ ਦੀ ਨਿਰਮਲ ਧਾਰਾ, ਕਾਲੀ ਬੇਈਂ ਦੇ ਵਿਚ ਗੁੰਮੀ,
ਲੱਭਦੇ ਨੇ ਬਲਬੀਰ” ਤੇ ਬਹੁਤੇ ਗੱਲਾਂ ਕਰਦੇ ਵੇਖ ਰਿਹਾ ਹਾਂ।
ਸਫ਼ਰ ਨਾਲ ਜੋ ਕਰਨ ਗੁਫ਼ਤਗੂ, ਮੰਜ਼ਿਲ ਨੂੰ ਵੀ ਓਹੀ ਵਰਦੇ ,
ਰਾਹ ਵਿਚ ਬੈਠੇ ਜਿਹੜੇ ਓਹੀ, ਹਾਉਕੇ ਭਰਦੇ ਵੇਖ ਰਿਹਾ ਹਾਂ।
ਪਾਰ ਝਨਾਉਂ' ਰਹਿੰਦੀ ਸੋਹਣੀ, ਮਹੀਂਵਾਲ ਦੇ ਦਿਲ ਨੂੰ ਮੋਹਣੀ,
ਦਿਲ ਦੀ ਲਗਨ ਮਿਲਣ ਦੀ ਜਿਸ ਨੂੰ ਨਦੀਆਂ ਤਰਦੇ ਵੇਖ ਰਿਹਾ ਹਾਂ।
ਡਰ ਨਹੀਂ ਕਿਸੇ ਪਰਾਏ ਕੋਲੋਂ , ਡਰ ਹੈ ਆਪਣੇ ਸਾਏ ਕੋਲੋ,
ਘਰ ਦੇ ਭੇਤੀ ਕੱਲੋ ਬੰਦੇ, ਆਧੇ ਵੈਖ ਰਿਹਾ ਹਾਂ।
ਸੰਤ ਬਲਬੀਰ ਸਿੰਘ ਸੀਚੇਵਾਲ
ਮੋਰ ਪੰਖ /63