ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/66

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਗ਼ਜ਼ਲ

ਪ੍ਰਿੰਸੀਪਲ ਪ੍ਰੀਤਮ ਸਿੰਘ ਨਾਹਲ ਦੇ ਨਾਂ

ਰੁੱਤ ਬਸੈਤੀ ਟਾਹਣੀ ਟਾਹਣੀ, ਫੁੱਟਿਆ ਵੇਖ ਫੁਟਾਰਾ।
ਕਿਵੇਂ ਬਨਸਪਤ ਗਾਉਂਦੀ ਗ਼ਜ਼ਲਾਂ, ਸੁਣਦਾ ਆਲਮ ਸਾਰਾ।

ਨਰਮ ਕਰੂੰ ਬਲ ਮਗਰੋਂ" ਵੇਖੀਂ, ਏਸੇ ਥਾਂ ਫੁੱਲ ਆਉਣੇ,
ਫਲ ਅਣਗਿਣਤ ਪੁਆ ਕੇ ਲੈ ਝੋਲੀ, ਧਰ ਨਾ ਜੜ੍ਹ ਤੇ ਆਰਾ।

ਝੂੰ ਮਦੀਆਂ ਲਗਰਾਂ ਨੂੰ ਲੋਰੀਆਂ ਦੇਂਦੀਆਂ ਵੇਖ ਹਵਾਵਾਂ,
ਸਿਰ ਤੋਂ ਪੈਰਾਂ ਤੀਕ ਵਜਦ ਵਿਚ ਆਵੇ ਤਨ ਮਨ ਸਾਰਾ।

ਸੁੱਤੇ ਬਿਰਖ ਜਗਾਵੇ ਮੌਸਮ, ਜਾਗਣ ਦਾ ਇਹ ਵੇਲਾ,
ਹੁਣ ਦੇ ਪਲ ਨੂੰ ਜਾਣ, ਮਾਣ ਲੈ, ਆਉਣਾ ਨਹੀਂ ਦੁਬਾਰਾ।

ਹੋਰ ਮਹੀਨੇ ਤੀਕਰ ਵੇਖੀਂ, ਇਨ੍ਹਾਂ ਬਿਰਖਾਂ ਥੱਲੇ ,
ਸ਼ਰਨ ਲਵੇਗਾ, ਹਰ ਇਕ ਆਦਮ ਧੁੱਪ ਤੋਂ ਡਰਦਾ ਮਾਰਾ।

ਧਰਤੀ ਸੂਰਜ ਮਿਲ ਕੇ ਪਹਿਲਾਂ, ਬੀਜ ਬਣਾਉਂਦੇ ਬੂਟਾ,
ਆਖਣ ਪੌਣਾਂ ਨਾਲ ਮਿਲਾ, ਬਣ ਮਹਿਕਾਂ ਦਾ ਵਣਜਾਰਾ।

ਹੋਰ ਛਿਮਾਹੀ ਤੀਕਰ ਪੱਤਝੜ, ਵੇਖ ਉਦਾਸ ਨਾ ਹੋਵੀਂ,
ਕੁਦਰਤ ਵਾਲੀ ਪਾਠਸ਼ਾਲ 'ਚੋ` ਸਬਕ ਪੜ੍ਹੀਂ ਤੂੰ ਸਾਰਾ

ਮੋਰ ਪੰਖ /62