ਪੰਨਾ:ਮੋਘੇ ਵਿਚਲੀ ਚਿੜੀ - ਚਰਨ ਪੁਆਧੀ.pdf/54

ਇਹ ਸਫ਼ਾ ਪ੍ਰਮਾਣਿਤ ਹੈ

ਰਹੋ ਹੱਸਦੇ

ਹੱਸਣਾ ਰੱਬੀ ਦਾਤ ਹੈ ਵੀਰੋ,
ਰਹੋ ਹੱਸਦੇ,
ਹੱਸਦਿਆਂ ਦੇ ਘਰ ਹੁੰਦੇ ਨੇ,
ਸਦਾ ਵੱਸਦੇ।


ਹੱਸਦਿਆਂ ਦੇ ਕੋਲ ਹਰ ਕੋਈ ਖੜ੍ਹਨਾ ਚਾਹੁੰਦੈ।
ਹਰ ਕੋਈ ਆਪਣਾ ਦੁੱਖ-ਸੁੱਖ ਸਾਂਝਾ ਕਰਨਾ ਚਾਹੁੰਦੈ।
ਝੂਠ ਦੇ ਉੱਤੇ ਰਹੋ ਸਦਾ,
ਵਿਅੰਗ ਕੱਸਦੇ।
ਹੱਸਣਾ ਰੱਬੀ..........................

ਹੱਸਦਿਆਂ ਦੇ ਚਿਹਰੇ ਰਹਿਣ, ਸਦਾ ਟਹਿਕਦੇ।
ਵਾਂਗ ਫੁੱਲਾਂ ਦੇ ਦਿਲ ਉਨ੍ਹਾਂ ਦੇ, ਰਹਿਣ ਮਹਿਕਦੇ।
ਬੋਲ ਮੁੱਖ 'ਚੋਂ ਕੱਢੋ ਮਿੱਠੇ
ਵਾਂਗ ਰਸ ਦੇ।
ਹੱਸਣਾ ਰੱਬੀ...................................

ਹੱਸਦਿਆਂ ਦਾ ਕੰਮ ਦੂਜੇ ਨੂੰ ਹੁੰਦਾ ਹਸਾਉਣਾ।
ਹੱਸ ਕੇ ਗਮ ਤੇ ਦੁੱਖ ਦੂਜੇ ਦਾ ਹੁੰਦਾ ਭੁਲਾਉਣਾ।
ਹਾਸੇ ਸਦਾ ਦੁੱਖ ਨੂੰ ਵੀਰੋ,
ਰਹਿਣ ਡੱਸਦੇ।
ਹੱਸਣਾ ਰੱਬੀ................................

52/ ਮੋਘੇ ਵਿਚਲੀ ਚਿੜੀ