ਪੰਨਾ:ਮੋਘੇ ਵਿਚਲੀ ਚਿੜੀ - ਚਰਨ ਪੁਆਧੀ.pdf/30

ਇਹ ਸਫ਼ਾ ਪ੍ਰਮਾਣਿਤ ਹੈ

ਕੰਧ ਅਖ਼ਬਾਰ

ਹਰ ਕੋਈ ਪੜ੍ਹੇ ਉਹਨੂੰ ਨਾਲ ਸਤਿਕਾਰ।
ਲੱਗਿਆ ਸਕੂਲ ਸਾਡੇ ਕੰਧ ਅਖ਼ਬਾਰ।

ਰੋਜ਼ ਇੱਕ ਬੱਚਾ ਟੀ. ਵੀ. ਰੇਡੀਓ ਨੂੰ ਸੁਣ।
ਲਿਖਦੈ ਖ਼ਬਰ ਕੋਈ ਖ਼ਾਸ ਜਿਹੀ ਚੁਣ।
ਸੁੰਦਰ ਲਿਖਾਈ ਵਿੱਚ ਕਰਦੈ ਤਿਆਰ।
ਲੱਗਿਆ ਸਕੂਲ ...............

ਇੱਕ ਬੱਚਾ ਖ਼ਬਰ ਨੂੰ ਪੜ੍ਹ ਕੇ ਸੁਣਾਵੇ।
ਗੌਰ ਕਰੇ ਹਰ ਇੱਕ ਬੱਚਾ ਕੰਨ ਲਾਵੇ।
ਕਿਸੇ ਤੋਂ ਵੀ ਪੁੱਛੀ ਜਾ ਸਕਦੀ ਏ ਸਾਰ।
ਲੱਗਿਆ ਸਕੂਲ.................

ਖਬਰਾਂ ਦੇ ਨਾਲ ਪਤਾ ਲਗਦੇ ਹਾਲਾਤ।
ਦੁਨੀਆਂ ਦੇ ਪੈਂਦੀ ਚੱਪੇ ਚੱਪੇ ਉੱਤੇ ਝਾਤ।
ਦੂਜੇ ਬੋਰਡ ਉੱਤੇ ਹੁੰਦਾ 'ਅੱਜ ਦਾ ਵਿਚਾਰ'
ਲੱਗਿਆ ਸਕੂਲ.................

28/ ਮੋਘੇ ਵਿਚਲੀ ਚਿੜੀ