ਪੰਨਾ:ਮੋਘੇ ਵਿਚਲੀ ਚਿੜੀ - ਚਰਨ ਪੁਆਧੀ.pdf/29

ਇਹ ਸਫ਼ਾ ਪ੍ਰਮਾਣਿਤ ਹੈ

ਚੰਦਾ ਮਾਮਾ

ਚੰਦਾ ਮਾਮਾ, ਚੰਦਾ ਮਾਮਾ
ਕਿੰਨਾ ਸੋਹਣਾ ਲੱਗਦਾ ਏ।
ਦਿਨ ਵੇਲੇ ਜੋ ਬੁਝਿਆ ਰਹਿੰਦਾ।
ਰਾਤ ਦੇ ਵੇਲੇ ਜਗਦਾ ਏ।

ਚੰਦਾ ਮਾਮਾ ਬੜਾ ਪਿਆਰਾ।
ਜੀਹਨੂੰ ਜਾਣਦਾ ਏ ਜੱਗ ਸਾਰਾ।
ਹੌਲੀ ਹੌਲੀ ਵਗਦਾ ਏ।
ਚੰਦਾ ਮਾਮਾ............

ਹੈਗਾ ਧਰਤੀ ਮਾਂ ਦਾ ਭਾਈ।
ਕਰਦਾ ਏ ਠੰਢੀ ਰੁਸ਼ਨਾਈ।
ਭੋਰਾ ਨਾ ਇਹ ਮਘਦਾ ਏ।
ਚੰਦਾ ਮਾਮਾ...........

ਚੰਦਾ ਮਾਮਾ ਸੋਹਣਾ ਏ।
ਸਭ ਦੇ ਮਨ ਨੂੰ ਮੋਹਣਾ ਏ।
ਸਭ ਦੇ ਦਿਲ ਨੂੰ ਠਗਦਾ ਏ।
ਚੰਦਾ ਮਾਮਾ.............

27/ ਮੋਘੇ ਵਿਚਲੀ ਚਿੜੀ