ਪੰਨਾ:ਮੋਘੇ ਵਿਚਲੀ ਚਿੜੀ - ਚਰਨ ਪੁਆਧੀ.pdf/25

ਇਹ ਸਫ਼ਾ ਪ੍ਰਮਾਣਿਤ ਹੈ

ਪੜ੍ਹੋ ਕਿਤਾਬ

ਐਵੇਂ ਕਰੋ ਨਾ ਸਮਾਂ ਖਰਾਬ।
ਹਰ ਰੋਜ਼ ਕੋਈ ਪੜ੍ਹੋ ਕਿਤਾਬ।

ਘਰੇ ਲਵਾਓ ਇੱਕ ਅਖ਼ਬਾਰ।
ਮਿਲਣੇ ਦੁਨੀਆਂ ਦੇ ਸਮਾਚਾਰ।

ਲਾਇਬ੍ਰੇਰੀ ਦੇ ਬਣੋ ਮੈਂਬਰ।
ਜ਼ਿੰਦਗੀ ਦੇ ਵਿੱਚ ਆ ਜਾਊ ਛਹਿਬਰ।

ਖਰੀਦੋ ਮਨ ਭਾਉਂਦੇ ਮੈਗਜ਼ੀਨ।
ਜ਼ਿੰਦਗੀ ਬਣ ਜਾਊਗੀ ਹੁਸੀਨ।

ਪੜ੍ਹੋ ਹੋਰਾਂ ਨੂੰ ਲਾਓ ਰੀਸ।
ਵਿੱਦਿਆ ਦੇਵੀ ਦੇਊ ਅਸੀਸ।

ਕਰੋਗੇ ਸਾਹਿਤ ਦਾ ਸਤਿਕਾਰ।
ਮਿਲੂ ਤੁਹਾਨੂੰ ਖੁਸ਼ੀ ਅਪਾਰ।

23/ ਮੋਘੇ ਵਿਚਲੀ ਚਿੜੀ