ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/98

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿ ਓਹ ਨਹੀਂ ਸੀ ਚਾਹੁੰਦਾ ਕਿ ਓਹ ਮੁਕੱਦਮਾਂ ਇਕ ਪੜ੍ਹੀ ਲਿਖੀ ਜੂਰੀ ਦੇ ਸਾਹਮਣੇ ਪੇਸ਼ ਹੋਵੇ, ਮੁਮਕਿਨ ਹੈ ਕਿ ਇੱਥੇ ਮੁਲਜ਼ਿਮ ਬਰੀ ਹੋ ਜਾਣ । ਸੋ ਪ੍ਰਧਾਨ ਤੇ ਓਸਨੇ ਆਪੇ ਵਿੱਚ ਗੋਂਦ ਗੁੰਦ ਲਈ ਸੀ, ਕਿ ਓਹ ਮੁਕੱਦਮਾਂ ਬਾਹਰ ਕਿਸੀ ਸੂਬੇ ਦੇ ਸ਼ਹਿਰ ਵਿੱਚ ਜਾ ਕੇ ਕੀਤਾ ਜਾਏ, ਜਿੱਥੇ ਜੱਟ ਜਿਮੀਂਦਾਰ ਬਾਹਲੇ ਹੋਣ ਤੇ ਓਥੇ ਓਨਾਂ ਦੇ ਸਾਹਮਣੇ ਪੇਸ਼ ਕਰਨ ਨਾਲ ਮੁਲਜ਼ਮਾਂ ਨੂੰ ਸਜ਼ਾ ਹੋ ਜਾਣ ਦਾ ਜ਼ਿਆਦਾ ਮੌਕਾ ਮਿਲ ਸਕੇ ।

ਕੌਰੀਡੋਰ ਵਿੱਚ ਸ਼ੋਰ ਤੇ ਭੀੜ ਭੜੱਕੇ ਦਾ ਰੌਲਾ ਕੁਛ ਵਧਿਆ । ਦੀਵਾਨੀ ਦੀ ਕਚਹਿਰੀ ਦੇ ਓਸ ਬੂਹੇ ਅੱਗੇ ਲੋਕੀ ਜਾ ਇਕੱਠੇ ਹੋਏ, ਜਿੱਥੇ ਓਹ ਮੁਕੱਦਮਾਂ ਹੋ ਰਿਹਾ ਸੀ ਜਿਸ ਬਾਬਤ ਓਸ ਸਾਫ ਚੱਟ ਮੁੰਨੇ ਬੰਦੇ ਨੇ ਗੱਲਾਂ ਕੀਤੀਆਂ ਸਨ । ਅਦਾਲਤ ਨੇ ਕੁਛ ਥੋੜੇ ਚਿਰ ਲਈ ਛੁੱਟੀ ਕੀਤੀ ਸੀ, ਤੇ ਅਦਾਲਤ ਦੇ ਕਮਰੇ ਵਿਚੋਂ ਓਹ ਬੁੱਢੀ ਜਨਾਨੀ ਬਾਹਰ ਆਈ ਸੀ ਜਿਹਦੀ ਜਾਇਦਾਦ ਓਸ ਫ਼ਿਤਨੇ ਜੇਹੇ ਵਕੀਲ ਨੇ ਕਿਸੀ ਕਾਨੂੰਨੀ ਨੁਕਤੇ ਦੀ ਚਾਲਾਕ ਕਾਢ ਨਾਲ ਓਸ ਪਾਸੋਂ ਖੋਹ ਕੇ ਆਪਣੇ ਮੁਵੱਕਲ ਨੂੰ ਦਿਵਾ ਦਿੱਤੀ ਸੀ । ਕੁਲ ਕਚਹਿਰੀ ਵਿਚ ਓਹਦੀ ਓਸ ਚਾਲਾਕ ਕਾਨੂੰਨੀ ਕਾਢ ਦੇ ਨੁਕਤੇ ਦੀ ਚਰਚਾ ਹੋ ਰਹੀ ਸੀ, ਓਹਦਾ ਮੁਵੱਕਲ ਵੀ ਭਾਵੇਂ ਬੜਾ ਕਾਨੂੰਨ ਜਾਣਦਾ ਸੀ, ਤਾਂ ਵੀ ਓਸਦਾ ਹੱਕ ਓਸ ਵਿਚਾਰੀ ਬੁੱਢੀ ਦੀ ਜਾਇਦਾਦ ਉੱਪਰ ਤਾਂ ਨਹੀਂ ਸੀ । ਬੁੱਢੀ ਦੀ ਜਾਇਦਾਦ ਠੀਕ ਓਹਦੀ ਸੀ । ਇਸ ਅੰਦਰਲੀ ਗੱਲ ਦੇ ਠੀਕ ਸੱਚ ਹੋਣ ਦਾ ਜੱਜਾਂ ਨੂੰ ਵੀ ਪੂਰਾ ਪਤਾ ਸੀ, ਤੇ ਇਸ ਫਿਤਨੇ ਦੇ ਮੁਵੱਕਲ ਨੂੰ ਵੀ ਚੰਗੀ ਤਰਾਂ ਪਤਾ ਸੀ ਕਿ ਓਹਦਾ ਕਿਸੀ ਕਿਸਮ ਦਾ ਕੋਈ ਹੱਕ ਓਸ ਜਾਇਦਾਦ ਪਰ ਨਹੀਂ ਸੀ, ਪਰ ਹੁਣ ਓਸ ਫਿਤਨੇ ਦੀ੬੪