ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/81

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਉਂਦੇ ਤੇ ਲੰਘਦੇ ਜਾਂਦੇ ਸਨ ।

ਵਿਆਹ ਕਰਨ ਦੇ ਹੱਕ ਵਿਚ ਤਾਂ ਇਹ ਗੱਲ ਸੀ ਕਿ ਜੀਵਨ ਇਖਲਾਕੀ ਨੁਕਤੇ ਥੀਂ ਸਾਫ ਤੇ ਸਿੱਧਾ ਹੋ ਜਾਊ, ਤੇ ਖਾਸ ਕਰ ਇਹ ਕਿ ਉਹ ਘਰ ਵਾਲਾ ਹੋ ਸਕੇਗਾ । ਬਚਿਆਂ ਦੇ ਹੋ ਜਾਣ ਨਾਲ ਉਹਦੇ ਜੀਵਨ ਦਾ ਕੋਈ ਰਾਹ ਨਿਕਲ ਆਵੇਗਾ ਤੇ ਕੋਈ ਨਕ ਆਬਰੋ ਚੱਲਣ ਵਿਚ ਆਣ ਭਰੇਗਾ, ਕਿਸੇ ਆਹਰੇ ਲੱਗੇਗਾ । ਘੱਟੋ ਘੱਟੀ ਨਿਖਲੀਊਧਵ ਜੇਹੇ ਲਈ ਵਿਆਹ ਕਰਕੇ ਇਹੋ ਜੇਹੀ ਕੋਈ ਆਸ ਧਰਾਸ ਬੱਝਦੀ ਸੀ । ਆਮ ਤੌਰ ਤੇ ਵਿਆਹ ਦੇ ਬਰਖ਼ਲਾਫ ਇਹ ਡਰ ਸੀ ਜਿਹੜਾ ਡਰ ਕਿ ਜਵਾਨੀ ਵਿਚ ਪਹੁੰਚ ਕੇ ਅਧਖੜ ਜੇਹੇ ਕੰਵਾਰਿਆਂ ਨੂੰ ਹੁੰਦਾ ਹੈ, ਕਿ ਆਪਣੀ ਆਜ਼ਾਦੀ ਖੁੱਸ ਜਾਊਗੀ ਤੇ ਪਤਾ ਨਹੀਂ ਕਿ ਔਰਤ ਦੀ ਜ਼ਾਤ ਵਿਆਹ ਕਰਨ ਉੱਪਰ ਕਿਸ ਤਰਾਂ ਦੀ ਤੇ ਕੇਹੋ ਜੇਹੀ ਹੋ ਨਿਬੜੇ । ਔਰਤ ਥੀਂ ਇਹੋ ਜੇਹੇ ਲੋਕਾਂ ਨੂੰ ਇਕ ਅਚੇਤ ਜੇਹਾ ਭੈ ਲੱਗਦਾ ਹੈ ।

ਪਰ ਇਸ ਖਾਸ ਮਾਮਲੇ ਵਿਚ ਮਿੱਸੀ (ਉਹਦਾ ਨਾਮ ਸੀ ਮੇਰੀ ਪਰ ਜਿਸ ਤਰਾਂ ਇਹੋ ਜਿਹੇ ਲੋਕਾਂ ਵਿਚ ਆਮ ਆਦਤ ਹੁੰਦੀ ਹੈ, ਕੁੜੀਆਂ ਮੁੰਡਿਆਂ ਨੂੰ ਪਿਆਰ ਦੇ ਨਿੱਕੇ ਨਾਂ ਦਿਤੇ ਹੁੰਦੇ ਹਨ, ਮਿੱਸੀ ਉਹਦਾ ਨਿੱਕਾ ਨਾਂ ਯਾ ਅੱਲ ਸੀ) ਨੂੰ ਵਿਆਹੁਣ ਦੇ ਹੱਕ ਵਿੱਚ ਇਹ ਸੋਚ ਜਰੂਰ ਸੀ, ਕਿ ਉਹ ਬੜੇ ਚੰਗੇ ਘਰਾਣੇ ਦੀ ਨੇਕਬਖ਼ਤ ਕੁੜੀ ਹੈ, ਤੇ ਉਸ ਵਿਚ ਤੇ ਆਮ ਤੀਮੀਆਂ ਵਿਚ ਬੜਾ ਭਾਰੀ ਅੰਤਰਾ ਹੈ, ਮਿੱਸੀ ਦੀ ਹਰ ਇਕ ਚੀਜਬੋਲਣ, ਚੱਲਣ, ਹੱਸਣ ਦਾ ਤਰੀਕਾ, ਆਮ ਲੋਕਾਂ੪੭