ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/79

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਾਦੀ ਦੇ ਖਤ ਦਾ ਉੱਤਰ ਲਿਖਣ ਬਹਿ ਗਇਆ । ਰੋਟੀ ਦੇ ਸੱਦੇ ਦਾ ਧੰਨਵਾਦ ਕੀਤਾ, ਤੇ ਲਿਖਿਆ ਕਿ ਉਹ ਰਾਤੀਂ ਖਾਣੇ ਉੱਪਰ ਪਹੁੰਚੇਗਾ । ਇਹ ਖਤ ਇਸ ਤਰਾਂ ਲਿਖ ਕੇ ਉਸ ਫਾੜ ਦਿੱਤਾ, ਉਹਦੀ ਇਬਾਰਤ ਕੁਛ ਬਹੁਤ ਜ਼ਿਆਦਾ ਅਪਣੱਤ ਵਾਲੀ ਲੱਗੀ । ਇਕ ਹੋਰ ਲਿਖਿਆ ਪਰ ਉਹ ਕੁਛ ਕਾਫੀ ਨਿੱਘਾ ਨਾ ਲਗਿਆ । ਡਰਿਆ ਕਿ ਜੇ ਇੰਨਾ ਕੋਰਾ ਖਤ ਲਿਖਿਆ ਤਦ ਉਹ ਖਫਾ ਹੋਣਗੇ, ਉਹ ਵੀ ਫਾੜ ਸੁੱਟਿਆ । ਮੁੜ ਬਿਜਲੀ ਦਾ ਬਟਨ ਦਬਾਇਆ ਤੇ ਇਕ ਬੁਢੇਰਾ ਜੇਹਾ ਬੜੀ ਰੁਖੀ ਰੁਖੀ ਸ਼ਕਲ ਵਾਲਾ ਆਦਮੀ ਹਾਜ਼ਰ ਹੋਇਆ । ਉਹਦੀ ਚੁੱਲ੍ਹਾ ਦਾਹੜੀ ਸੀ । ਉਪਰਲਾ ਹੋਠ ਤੇ ਠੋਡੀ ਸਾਫ ਮੁੰਨੀ ਹੋਈ ਸੀ ਤੇ ਆਪਣੀ ਪੋਸ਼ਾਕ ਉਪਰ ਭਰੇ ਜੇਹੇ ਰੰਗ ਦਾ ਠੰਢਾ ਐਪਰਨ ਪਾਇਆ ਹੋਇਆ ਸੀ ਸੂ ।

"ਮਿਹਰਬਾਨੀ ਕਰਕੇ ਇਕ ਕਰਾਏ ਦੀ ਗੱਡੀ ਜਲਦੀ ਮੰਗਾਓ ।"

"ਬਹੁਤ ਅੱਛਾ ਹਜੂਰ ।"

"ਤੇ ਜਿਹੜਾ ਕੋਈ ਕੋਰਚਾਗਿਨਾਂ ਵੱਲੋਂ ਆਇਆ ਹੋਇਆ ਉਡੀਕ ਕਰ ਰਹਿਆ ਹੈ, ਉਹਨੂੰ ਕਹਿ ਦੇਣਾ ਕਿ ਮੈਂ ਉਨ੍ਹਾਂ ਦੇ ਬੁਲਾਵੇ ਦਾ ਧੰਨਵਾਦੀ ਹਾਂ ਤੇ ਮੈਂ ਹਾਜ਼ਰ ਹੋਣ ਦੀ ਕੋਸ਼ਿਸ਼ ਕਰਸਾਂ ।"

ਬਹੁਤ ਅੱਛਾ ਹਜ਼ੂਰ ।"

"ਕੁਛ ਬਹੁਤ ਸੋਹਣਾ ਤਾਂ ਨਹੀਂ ਲੱਗਦਾ ਕਿ ਖਤ ਦੇ ਜਵਾਬ ਵਿਚ ਮੈਂ ਇਓਂ ਜਬਾਨੀ ਸੁਨੇਹਾ ਹੀ ਭੇਜਿਆ ਹੈ, ਪਰ ਕੋਈ ਗੱਲ ਨਹੀਂ ਅੱਜ ਰਾਤੀਂ ਹੀ ਉਹਨੂੰ ਮੈਂ ਮਿਲ ਜੁ ਪਵਾਂਗਾ", ਇਓਂ ਸੋਚਦਾ ਨਿਖਲੀਊਧਵ ਆਪਣਾ੪੫