ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/77

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੪

ਨਿਖਲੀਊਧਵ ਨੇ ਕਾਫੀ ਖਤਮ ਕੀਤੀ, ਆਪਣੇ ਦਫਤ੍ਰ ਵਿਚ ਗਇਆ ਤੇ ਕਚਹਿਰੀ ਦੇ ਸਮਾਨਾਂ ਨੂੰ ਤੱਕਿਆ ਕਿ ਕਿਸ ਵਕਤ ਉੱਥੇ ਅਪੜਨਾ ਹੈ, ਨਾਲੇ ਉਸ ਸ਼ਾਹਜ਼ਾਦੀ ਦੇ ਖਤ ਦਾ ਜਵਾਬ ਲਿਖਣਾ ਸਾ ਸੂ । ਤੇ ਉੱਥੇ ਜਾਣ ਲਈ ਜਦ ਉਹ ਆਪਣੀ ਤਸਵੀਰਾਂ ਬਨਾਣ ਦੀ ਸਟੂਡੀਓ ਵਿਚ ਦੀ ਲੰਘਿਆ, ਉੱਥੇ ਪਈਆਂ ਕੁਛ ਇਕ ਉਹਦੀਆਂ ਆਪਣੀਆਂ ਬਣੀਆਂ ਮਸ਼ਕ ਜੇਹੀ ਵਾਲੀਆਂ ਤਸਵੀਰਾਂ, ਦੀਵਾਰ ਉੱਪਰ ਲਟਕ ਰਹੀਆਂ ਸਨ ਤੇ ਇਕ ਅੱਧੀ ਖਿੱਚੀ ਤਸਵੀਰ ਵੀ ਪਈ ਹੋਈ ਸੀ । ਇਨ੍ਹਾਂ ਨੂੰ ਵੇਖ ਕੇ ਉਹਨੂੰ ਆਰਟ ਵਿਚ ਵਧਣ ਦੀ ਆਪਣੇ ਵਿਚ ਕਿਸੀ ਖਾਸ ਲਿਆਕਤ ਦਾ ਨਾ ਹੋਣਾ ਪ੍ਰਤੀਤ ਹੋਇਆ ਤੇ ਆਪਣੀ ਨਲੈਕੀ ਦੀ ਸਮਝ ਆ ਕੇ ਕੁਛ ਨਿੰਮੋਝੂਣਾ ਜੇਹਾ ਹੋਇਆ । ਇਹ ਆਪਣੀ ਆਰਟ ਵਿਚ ਵਧਣ ਦੀ ਲਿਆਕਤ ਨਾ ਹੋਣ ਦੀ ਪ੍ਰਤੀਤੀ ਇਨ੍ਹਾਂ ਦਿਨਾਂ ਵਿਚ ਕਈ ਵਰੀ ਉਸ ਉੱਪਰ ਆਈ ਸੀ ਤੇ ਉਹਨੂੰ ਸਤਾਂਦੀ ਸੀ, ਪਰ ਉਹ ਕਹਿ ਦਿੰਦਾ ਸੀ ਕਿ ਉਹਦਾ ਮਨ ਰਸਿਕ ਮੰਡਲਾਂ ਦਾ ਬਹੁਤ ਉੱਚਾ ਉਡਾਰੂ ਹੋ ਜਾਣ ਕਰਕੇ ਤਸਵੀਰਾਂ ਖਿੱਚਣ ਵਿਚ ਨਹੀਂ ਸੀ ਜੰਮਦਾ । ਪਰ ਤਾਂ ਵੀ ਆਰਟ ਵਿਚ ਨਿਪੁੰਨ ਨਾ ਹੋਣ ਦੀ ਬੇਚੈਨੀ ਉਹਨੂੰ ਜਰੂਰ ਦਿੱਕ ਕਰਦੀ ਸੀ । ਇਸ ਥਾਂ ਸੱਤ ਸਾਲ ਪਹਿਲੇ ਉਸ ਫੌਜ ਦੀ ਨੌਕਰੀ ਇਸ ਕਰ ਕੇ ਛੱਡ ਦਿੱਤੀ ਸੀ ਕਿ ਉਸ ਨੂੰ ਇਹ ਵਹਿਮ