ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/75

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੀਤੀ ਹੋਈ । ਇਨ੍ਹਾਂ ਖਿਆਲਾਂ ਤੇ ਨਿਹਚਿਆਂ ਉੱਪਰ ਕਿਸੀ ਹੱਦ ਤਕ ਓਸ ਅਮਲ ਵੀ ਕੀਤਾ ਸੀ । ਇਹੋ ਖਿਆਲ ਕਰਕੇ ਕਿ ਭੋਂ ਆਪਣੀ ਜਾਇਦਾਦ ਮਲਕੀਅਤ ਨਹੀਂ ਬਣਾਉਣਾ, ਉਸ ਨੇ ਆਪਣੇ ਪਿਤਾ ਥੀਂ ਉਹਦੇ ਹਿੱਸੇ ਵਿਰਸੇ ਵਿੱਚ ਆਈ ੫੦੦ ਕਿੱਲੇ ਭੋਂ ਰਾਹਕਾਂ ਨੂੰ ਉੱਕਾ ਦੇ ਹੀ ਦਿੱਤੀ ਸੀ । ਹੁਣ ਜਦ ਮਾਂ ਦੇ ਮਰਨ ਤੇ ਮਾਂ ਵੱਲੋਂ ਹੋਰ ਵਧੇਰੀਆਂ ਰਿਆਸਤਾਂ ਉਹਨੂੰ ਢੇਹੀਆਂ ਤੇ ਉਹ ਇਕ ਵੱਡਾ ਜਿਮੀਂਦਾਰ, ਭੋਂ ਦਾ ਮਾਲਕ, ਬਣ ਗਇਆ ਤਦ ਦੋ ਗੱਲਾਂ ਵਿੱਚੋਂ ਇਕ ਦੀ ਉਸ ਨੇ ਚੋਣ ਕਰਨੀ ਸੀ, ਯਾ ਤਾਂ ਪਿਓ ਵੱਲੋਂ ਆਈ ਭੋਂ ਵਾਂਗੂੰ ਸਾਰੀ ਰਾਹਕਾਂ ਨੂੰ ਉੱਕਾ ਹੀ ਦੇ ਦੇਵੇ ਯਾ ਇਹ ਪ੍ਰਕਾਸ਼ਤ ਕਰੇ ਕਿ ਉਹਦੇ ਪਹਿਲੇ ਖਿਆਲ ਬਦਲ ਗਏ ਹਨ, ਤੇ ਨਾਲੇ ਉਹਦੇ ਇਹ ਪਹਿਲੇ ਖਿਆਲ ਗਲਤ ਤੇ ਝੂਠੇ ਸਨ ।

ਪਹਿਲੀ ਚੋਣ ਤਾਂ ਹੁਣ ਉਹ ਨਹੀਂ ਸੀ ਕਰ ਸੱਕਦਾ, ਕਿਉਂਕਿ ਸਿਵਾਏ ਇਨ੍ਹਾਂ ਵਿਰਸੇ ਵਿੱਚ ਆਈਆਂ ਜਮੀਨਾਂ ਤੇ ਜਾਇਦਾਦਾਂ ਦੇ (ਗਵਰਨਮਿੰਟ ਦੀ ਨੌਕਰੀ ਕਰਨ ਦੀ ਹਾਲੇ ਤਕ ਉਸ ਪਰਵਾਹ ਨਹੀਂ ਸੀ ਕੀਤੀ) ਉਹਦੇ ਆਪਣੇ ਗੁਜਾਰੇ, ਨਹੀਂ ਆਪਣੇ ਗੁਲਛੱਰਿਆਂ ਲਈ ਕਹਿਣਾ ਚਾਹੀਦਾ ਹੈ, ਉਸ ਪਾਸ ਹੋਰ ਕੋਈ ਤੜਾ ਪੂੰਜੀ ਨਹੀਂ ਸੀ ਤੇ ਆਦਤਾਂ ਰਹਿਣ ਬਹਿਣ ਦੀਆਂ ਹੁਣ ਰਈਸੀ ਤੇ ਅਮੀਰਾਨਾ ਹੋ ਚੁੱਕੀਆਂ ਸਨ । ਇਨ੍ਹਾਂ ਨੂੰ ਤਿਆਗ ਕੇ ਤੇ ਗਰੀਬੀ ਧਾਰ ਕੇ ਜੀਣ ਦਾ ਖਿਆਲ ਵੀ ਉਹਨੂੰ ਚੰਗਾ ਨਹੀਂ ਸੀ ਲੱਗਦਾ । ਨਾਲੇ ਉਹਦੇ ਦਿਲ ਵਿੱਚ ਯੂਨੀਵਰਸਟੀ ਦੇ ਦਿਨਾਂ ਦੀਆਂ ਉਮਾਹੂ ਜਵਾਨ ਉਮੰਗਾਂ ਵੀ ਨਹੀਂ ਸਨ ਰਹੀਆਂ । ਉਹਦੇ ਉਹ ਮਜ਼ਬੂਤ ਨਿਹਚੇ, ਜਵਾਨੀ ਦੇ ਉਹ ਕੜੇ ਅਟਲ ਇਰਾਦੇ, ਤੇ ਉੱਠਦੇ ਉਭਰਦੇ ਜੀਵਨ੪੧