ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/74

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਨਸ਼ੀ ਨੇ ਲਿਖਿਆ ਕਿ ਇਓਂ ਕਰਨ ਨਾਲ ਜਮੀਨ ਵਿੱਚੋਂ ਬਹੁਤ ਜ਼ਿਆਦਾ ਨਫਾ ਹੋ ਸੱਕਦਾ ਹੈ, ਤੇ ਨਾਲੇ ਉਸ ਮਾਫੀਆਂ ਮੰਗੀਆਂ ਹੋਈਆਂ ਸਨ ਕਿ ਹਾਲੇ ਤਕ ਉਹ ਉਹਨੂੰ ੩੦੦੦) ਰੂਬਲ ਜਿਹੜੇ ਪਹਿਲੀ ਤਾਰੀਖ ਨੂੰ ਦਾਖਲ ਕਰਨੇ ਸਨ, ਨਹੀਂ ਭੇਜ ਸੱਕਿਆ । ਇਹ ਰਕਮ ਅਗਲੀ ਡਾਕੇ ਘੱਲੇਗਾ । ਸਬੱਬ ਇਸ ਦੇਰੀ ਦਾ ਇਹੋ ਸੀ ਕਿ ਰਾਹਕਾਂ ਪਾਸੋਂ ਵਸੂਲੀਆਂ ਠੀਕ ਨਹੀਂ ਸਨ ਹੋ ਰਹੀਆਂ, ਤੇ ਕਈ ਵੇਰੀ ਉਸ ਦੀ ਸਰਕਾਰੇ ਖਬਰ ਦੇਣੀ ਪਈ ਹੈ। ਨਿਖਲੀਊਧਵ ਨੂੰ ਇਹ ਖਤ ਕੁਛ ਤਾਂ ਚੰਗਾ ਲੱਗਾ ਤੇ ਕੁਛ ਬੁਰਾ । ਚੰਗਾ ਤਾਂ ਇਓਂ ਲੱਗਾ ਕਿ ਨਿਖਲੀਊਧਵ ਦੇ ਮਨ ਵਿੱਚ ਖੁਸ਼ੀ ਜੇਹੀ ਆਈ ਕਿ ਉਹ ਇੰਨੀ ਵੱਡੀ ਰਿਆਸਤ ਦਾ ਮਾਲਕ ਹੈ, ਤੇ ਬੁਰਾ ਇਓਂ ਲੱਗਾ ਕਿ ਉਹਦੇ ਅੰਦਰਲੇ ਨਿਹਚਿਆਂ ਨੂੰ ਕੁਛ ਸੱਟ ਜੇਹੀ ਵੱਜੀ । ਇਨ੍ਹਾਂ ਗੱਲਾਂ ਵਿੱਚ ਉਹਦੇ ਖਿਆਲ ਹਰਬਰਟ ਸਪੈਨਸਰ ਦੇ ਖਿਆਲ ਸਨ, ਇਕ ਤਰਾਂ ਦਾ ਉਹਦਾ ਚੇਲਾ ਸੀ, ਤੇ ਉਹਦੇ ਗੁਰੂ ਦੀ ਕਿਤਾਬ ਸੋਸ਼ਲ ਸਟੈਟਿਸਟਿਕਸ ਵਿੱਚ ਲਿਖਿਆ ਹੋਇਆ ਹੈ ਕਿ ਇਨਸਾਨੀ ਇਨਸਾਫ ਇਹ ਗੱਲ ਕਦੀ ਗਵਾਰਾ ਨਹੀਂ ਕਰ ਸੱਕਦਾ ਕਿ ਕਿਸੀ ਵੀ ਬੰਦੇ ਪਾਸ ਕੋਈ ਆਪਣੀ ਨਿਜੀ ਜਾਇਦਾਦ ਹੋਵੇ । ਖਾਸ ਕਰ ਜਮੀਨ ਨੂੰ ਆਪਣੀ ਨਿਜੀ ਮਾਲਕੀ ਵਿੱਚ ਰੱਖਣਾ ਤਾਂ ਉੱਥੇ ਖਾਸ ਤਰਾਂ ਵਰਜਿਆ ਹੋਇਆ ਹੈ, ਤੇ ਇਸ ਵਿਸ਼ੇ ਉੱਪਰ ਨਿਖਲੀਊਧਵ ਨੇ ਜੋਸ਼ ਵਿੱਚ ਆ ਕੇ ਨਿਰੀਆਂ ਗੱਲਾਂ ਤਕ ਹੀ ਨਹੀਂ ਸੀ ਬੱਸ੪੦