ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/71

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਇਆ ਸੀ ।

ਪਰ ਉਹਦਾ ਇਹ ਜੋਸ਼ ਫੌਰਨ ਉਤਰ ਵੀ ਗਇਆ, ਜਿਸ ਦੀ ਤੀਮੀ ਨਾਲ ਓਹਦਾ ਇਸ ਤਰਾਂ ਦਾ ਲੁਕਵਾਂ ਯਾਰਾਨਾ ਸੀ, ਉਹ ਉਹਦੇ ਆਪਣੇ ਜ਼ਿਲੇ ਦਾ ਅਫਸਰ ਸੀ । ਉਹਦੀ ਸਬ ਥੀਂ ਛੱਡੀ ਜਾਗੀਰ ਇਸ ਜ਼ਿਲੇ ਵਿਚ ਸੀ, ਤੇ ਉਸ ਨੇ ਨਿਖਲੀਊਧਵ ਨੂੰ ਬਸ ਇੰਨਾ ਹੀ ਲਿਖਿਆ ਸੀ ਕਿ ਮਈ ਦੇ ਆਖਰੀ ਹਫਤੇ ਜ਼ਿਲੇ ਵਿਚ ਇਕ ਜਲਸਾ ਹੈ ਜਿਸ ਲਈ ਓਹ ਜਰੂਰ ਓਥੇ ਜਾਵੇ, ਤੇ ਹਰ ਤਰਾਂ ਦੇ ਸਲਾਹ ਮਸ਼ਵਰੇ ਦੀ ਮੱਦਦ ਦੇਵੇ । ਉਸ ਜਲਸੇ ਵਿਚ ਕਈ ਇਕ ਜਰੂਰੀ ਪਬਲਿਕ ਮਾਮਲਿਆਂ, ਸੜਕਾਂ, ਸਕੂਲਾਂ ਬਾਬਤ ਬਹਿਸਾਂ ਹੋਣੀਆਂ ਹਨ । ਨਾਲੇ ਇਹ ਇਸ਼ਾਰਾ ਕੀਤਾ ਹੋਇਆ ਸੀ ਕਿ ਇਸ ਜਲਸੇ ਵਿਚ ਬਰਖਲਾਫ ਪਾਰਟੀ ਦੇ ਲੋਕਾਂ ਦਾ ਚੰਗਾ ਇਕੱਠ ਹੋਵੇਗਾ ਤੇ ਉਨ੍ਹਾਂ ਨਾਲ ਤਕੜਾ ਮੁਕਾਬਲਾ ਕਰਨਾ ਪਵੇਗਾ ।

ਇਹ ਜ਼ਿਲੇ ਦਾ ਸਾਹਿਬ, ਮੁਲਕੀ ਖਿਆਲਾਂ ਦੀ ਵੰਡ ਅਨੁਸਾਰ "ਲਿਬਰਲ" ਸੀ, ਤੇ ਇਹ ਆਪਣੇ ਹਮਖਿਆਲਾਂ ਨਾਲ ਮਿਲ ਕੇ "ਕਨਜ਼ਰਵੈਟਿਵ" ਪਾਰਟੀ, ਜਿਹੜੀ ਮੁਲਕ ਦੀ ਚਾਲ ਨੂੰ ਪਿਛਾਹਾਂ ਸੁੱਟਣਾ ਚਾਹੁੰਦੀ ਸੀ, ਤੇ ਸਕੰਦਰ ਤੀਸਰੇ ਦੇ ਆਸਰੇ ਵਿੱਚ ਜੋਰ ਪਕੜ ਰਹੀ ਸੀ, ਦੇ ਵਿਰੁੱਧ ਸਦਾ ਜੱਦੋਜਹਿਦ ਕਰਦਾ ਰਹਿੰਦਾ ਸੀ। ਉਹ ਇਨ੍ਹਾਂ ਪੋਲਿਟੀਕਲ ਗੱਲਾਂ ਵਿੱਚ ਇੰਨਾ ਫਸਿਆ ਹੋਇਆ ਸੀ ਕਿ੩੭