ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/68

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਓ ਕਿ ਆਪ ਸਾਡੇ ਨਾਲ ਚੱਲੋਗੇ। ਤੇ ਜਾਂ ਵੀ ਸਕਦੇ ਹੋ ਜੇ ਆਪ ਦੀ ਇਹ ਮਰਜ਼ੀ ਹੋਵੇ ਕਿ ਕਚਿਹਰੀ ਵਿਚ ਆਪਣੀ ਗੈਰ ਹਾਜ਼ਰੀ ਦੇ ਬਦਲੇ ੩੦੦) ਰੂਬਲ ਹਰਜਾਨਾ ਭਰ ਦਿਓ। ਪਰ ਇਹ ਰਕਮ ਇਕ ਘੋੜੇ ਦੀ ਪੂਰੀ ਕੀਮਤ ਦੀ ਰਕਮ ਹੈ ਜਿਹੜਾ ਆਪਣੇ ਲਈ ਖਰੀਦਨ ਦੀ ਖਾਤਰ ਆਪ ਨੇ ਹੋਰ ਪਾਸਿਓਂ ਸੰਕੋਚ ਸਾਧਿਆ ਹੋਇਆ ਹੈ। ਇਹ ਗੱਲ ਰਾਤੀਂ ਹੀ ਚੇਤੇ ਆ ਗਈ ਸੀ ਪਰ ਆਪ ਚਲੇ ਗਏ ਸਾਓ ਸੋ ਹੁਣ ਆਪ ਨੇ ਭੁਲਣਾ ਨਹੀਂ ਸ਼ਾਹਜ਼ਾਦੀ ਐਮ. ਕੋਰਚਾਗੀਨਾ।"

ਖਤ ਦੇ ਦੂਜੇ ਪਾਸੇ ਇਕ ਲਿਖਣ ਬਾਦ ਚੇਤੇ ਆਇਆ ਖਿਆਲ ਪੀ-ਐਸ।" ਕਰਕੇ ਲਿਖਿਆ ਹੋਇਆ ਸੀ:-

"ਮਾਂ ਜੀ ਕਹਿੰਦੇ ਹਨ ਕਿ ਆਪ ਨੂੰ ਲਿਖ ਦੇਵਾਂ ਕਿ ਆਪ ਦੀ ਥਾਂ ਖਾਣੇ ਉੱਪਰ ਰੱਖੀ ਹੋਵੇਗੀ ਤੇ ਆਪ ਜਦ ਵੀ ਵਿਹਲੇ ਹੋਵੇ ਆ ਜਾਵੇ ਭਾਵੇਂ ਆਪ ਨੂੰ ਕਿੰਨੀ ਹੀ ਦੇਰ ਕਿਉਂ ਨ ਹੋ ਜਾਵੇ।"

ਪੜ੍ਹ ਕੇ ਨਿਖਲੀਊਧਵ।" ਨੇ ਰਤਾਕੂ ਦੰਦ ਜੇਹੇ ਕੱਢੇ। ਇਹ ਖਤ ਓਹਨਾਂ ਚਾਲਾਕੀ ਦੀਆਂ ਚਾਲਾਂ ਵਿੱਚੋਂ ਇਕ ਸੀ, ਜਿਸ ਨਾਲ ਉਹ ਨਿਖਲੀਊਧਵ।" ਨੂੰ ਆਪਣੇ ਨਾਲ ਵਿਆਹ ਕਰਨ ਦੀ ਫਾਹੀ ਵਿਚ ਫਸਾਣਾ ਚਾਹੁੰਦੀ ਸੀ। ਸ਼ਾਹਜ਼ਾਦੀ ਕੋਰਚਾਗੀਨਾ ਅੱਜ ਦੋ ਮਹੀਨਿਆਂ ਥੀਂ ਓਹਦੇ ਅੱਗੇ ਪਿੱਛੇ ਬੇਮਲੂਮ ਧਾਗਿਆਂ ਦੀਆਂ ਫਾਹੀਆਂ ਤੇ ਜਾਲ ਤਣ ਰਹੀ ਸੀ। ਪਰ ਜਿਹੜੇ ਮਰਦ ਆਪਣੀ ਅਹਲ ਜਵਾਨੀ

੩੪