ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/67

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਐਗਰਾਫੈਨਾ ਪੈਤਰੋਵਨਾ ਦੇ ਮੁਸਕਰਾਨ ਦਾ ਮਤਲਬ ਇਹ ਸੀ ਕਿ ਓਹਨੂੰ ਇਸ ਗਲ ਦਾ ਉਡੀਕਵਾਂ ਚਾ ਸੀ ਕਿ ਇਹ ਖਤ ਸ਼ਾਹਜ਼ਾਦੀ ਕੋਰਚਾਗਿਨਾ ਵੱਲੋਂ ਸੀ ਜਿਸ ਨਾਲ ਓਹਦਾ ਵਿਆਹ ਹੋਣਾ ਸੀ, ਤੇ ਨਿਖਲੀਉਧਵ ਨੇ ਵੀ ਘੂਰ ਇਸੇ ਲਈ ਪਾਈ ਸੀ।

"ਤੇ ਫਿਰ ਮੈਂ ਓਹਨੂੰ ਕੀ ਆਖਾਂ? ਉਡੀਕੇ!" ਇਹ ਕਹਿ ਕੇ ਐਗਰੇਫਨਾ ਪੈਤਰੋਵਨਾ ਕਮਰਿਓਂ ਬਾਹਰ ਖਿਸਕੰਤ ਹੋਈ ਤੇ ਜਾਂਦੀ ਜਾਂਦੀ ਇਕ ਬੁਰਸ਼ ਜਿਹੜਾ ਆਪਣੀ ਠੀਕ ਥਾਂ ਤੇ ਨਹੀਂ ਸੀ ਚੁਕ ਕੇ ਠੀਕ ਥਾਂ ਤੇ ਰਖ ਗਈ।

ਨਿਖਲੀਉਧਵ ਨੇ ਹਿਤ ਨਾਲ ਮਹਿਕਿਆ ਹੋਇਆ ਖਤ ਖੋਲ੍ਹਿਆ ਤੇ ਪੜ੍ਹਨ ਲਗ ਪਇਆ।

ਖਤ ਇਕ ਬੜੇ ਮੋਟੇ ਸਲੇਟੀ ਰੰਗ ਤੇ ਖੁਰਦਰੇ ਕਿਨਾਰੇ ਵਾਲੇ ਕਾਗਜ਼ ਤੇ ਲਿਖਿਆ ਹੋਇਆ ਸੀ। ਲਿਖਤ ਅੰਗਰੇਜ਼ੀ ਜਾਪਦੀ ਸੀ, ਤੇ ਇਓ ਸੀ:-"ਅੱਜ ਆਪ ਦੀ ਯਾਦਦਾਸ਼ਤ ਬਣਨ ਦਾ ਕੰਮ ਆਪਣੇ ਉੱਪਰ ਚੁੱਕ ਕੇ ਮੈਂ ਇਸ ਗਲ ਦੀ ਖੁੱਲ੍ਹ ਲੈਂਦੀ ਹਾਂ ਕਿ ਆਪ ਨੂੰ ਯਾਦ ਕਰਾਵਾਂ ਕਿ ਅੱਜ ੨੮ ਤਾਰੀਖ ਅਪ੍ਰੈਲ ਦੀ ਨੂੰ ਆਪ ਨੇ ਜੂਰੀ ਦਾ ਮੈਂਬਰ ਬਣ ਕੇ ਕਾਨੂੰਨ ਦੀ ਅਦਾਲਤ ਵਿੱਚ ਜਾਣਾ ਹੈ, ਤੇ ਇਸ ਕਰਕੇ ਆਪ ਮੇਰੇ ਤੇ ਕੋਲੋਸੋਵ ਨਾਲ ਤਸਵੀਰਾਂ ਵਾਲੇ ਅਜਾਇਬ ਘਰ ਨਹੀਂ ਜਾ ਸਕੋਗੇ, ਜਿਵੇਂ ਆਪ ਆਪਣੀ ਸਾਧਾਰਨ ਬੇਪਰਵਾਹ ਖੁਸ਼ੀ ਦੀ ਆਦਤ ਵਿਚ ਕਹਿ ਗਏ

੩੩