ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/66

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਦੀ ਫਿਰੀ ਸੀ ਤੇ ਇਸ ਤਬੀਅਤ ਕਰਕੇ ਉਹਦਾ ਚਿੰਨ ਚਿਹਰਾ ਤੇ ਬਹਿਣ ਉੱਠਣ ਰਈਸੀ ਸਵਾਣੀਆਂ ਵਾਲਾ ਸੀ, ਨਿਰੀ ਮਾਮੂਲੀ ਨੌਕਰਾਨੀ ਨਹੀਂ ਸੀ ਲਗਦੀ। ਨਿਖਲੀਉਧਵ ਨੂੰ ਇਸ ਆਪਣੇ ਹੱਥਾਂ ਵਿਚ ਖਿਡਾਇਆ ਤੇ ਪਾਲਿਆ ਸੀ ਤੇ ਇਹਨੂੰ ਦਿਮਤ੍ਰੀ ਈਵਾਨਿਚ ਨਿਖਲੀਉਧਵ ਨੂੰ ਤਦ ਥੀਂ ਜਾਣਦੀ ਸੀ ਜਦ ਘਰ ਵਾਲੇ ਇਸ ਨਿੱਕੇ ਜੇਹੇ ਮੁੰਡੇ ਨੂੰ ਮਿਤਿੰਕਾ ਕਰਕੇ ਸੱਦਦੇ ਹੁੰਦੇ ਸਨ।

"ਗੁਡ ਮਾਰਨਿੰਗ ਦਮਿਤ੍ਰੀ ਈਵਾਨਿਚ ਜੀ!"
"ਗੁਡ ਮਾਰਨਿੰਗ ਐਗਰੈਵੇਨਾ ਪੇਤਰੋਵਨਾ! ਕੀ ਗੱਲ ਹੈ?" ਨਿਖਲੀਉਧਵ ਨੇ ਪੁੱਛਿਆ |

"ਸ਼ਾਹਜ਼ਾਦੀ ਵੱਲੋਂ ਇਕ ਖਤ ਹੈ, ਮਾਂ ਵੱਲੋਂ ਹੋਵੇ ਚਾਹੇ ਧੀ ਵੱਲੋਂ ਉਨ੍ਹਾਂ ਦੀ ਨੌਕਰਾਣੀ ਕਿੰਨੇ ਚਿਰਾਂ ਥੀਂ ਇਹ ਲਿਆ ਕੇ ਦੂਜੇ ਮੇਰੇ ਕਮਰੇ ਵਿਚ ਬੈਠੀ ਉਡੀਕ ਰਹੀ ਹੈ, ਅਗਰੈਫੇਨਾ ਪੈਤਰੋਵਨਾ ਨੇ ਕਹਿਆ ਤੇ ਇਸ ਤਰਜ਼ ਨਾਲ ਮੁਸਕਰਾਈ ਜਿਵੇਂ ਓਹਨੂੰ ਕਿਸੀ ਸੋਹਣੀ ਹੋਣ ਵਾਲੀ ਗੱਲ ਦਾ ਭੇਤਲੱਭਾ ਹੈ, ਤੇ ਓਹ ਖਤ ਓਹਦੇ ਹੱਥ ਵਿਚ ਦਿੱਤਾ

ਬਹੁਤ ਅੱਛਾ, ਇਕ ਸੈਕੰਡ!" ਨਿਖਲੀਉਧਵ ਨੇ ਖਤ ਲੈਕੇ ਕਹਿਆ ਪਰ ਉਹਦੇ ਮੁਸਕਰਾਨ ਉੱਪਰ ਉਸ ਮੱਥੇ ਤੇ ਘੂਰ ਪਾਈ।

੩੨