ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/64

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੇ ਆਪਣੀ ਕਾਲੀ ਦਾਹੜੀ ਨੂੰ ਬੁਰਸ਼ ਕੀਤਾ, ਸੰਵਾਰਿਆ ਤੇ ਆਪਣੇ ਕੁੰਡਲ ਵਾਲੇ ਵਾਲਾਂ ਨੂੰ ਕੰਘੀ ਪੱਟੀ ਕੀਤੀ। ਇਹਦੇ ਸਿਰ ਦੇ ਵਾਲ ਮੱਥੇ ਉਪਰ ਦੀ ਕੁਛ ਕੁਛ ਗੰਜ ਜੇਹੇ ਦਿੱਸਣ ਲਗ ਪਏ ਸਨ।

ਇਨ੍ਹਾਂ ਅਸ਼ਨਾਨ ਤੇ ਕੰਘੀ ਪੱਟੀ ਤੇ ਕੱਪੜੇ ਪਾਣ ਦੇ ਕਮਰਿਆਂ ਵਿੱਚ ਜੋ ਕੁਝ ਸਾਮਾਨ ਪਇਆ ਹੋਇਆ ਸੀ, ਓਹ ਬੜਾ ਵਧੀਆ ਤੇ ਕੀਮਤੀ ਤੇ ਬਹੁਤ ਚਿਰ ਤੱਗਣ ਵਾਲਾ ਸਮਾਨ ਸੀ। ਉਹਦੇ ਤੌਲੀਏ, ਕੱਪੜੇ, ਬੂਟ ਨਕਟਾਈਆਂ, ਪਿੰਨ, ਸਟੱਡ, ਸਭ ਚੰਗੇ ਥੀਂ ਚੰਗੇ ਸਨ, ਵਧੀਆ ਕਿਸਮ ਦੇ ਸਨ, ਪਰ ਸ਼ੋਖ ਨਹੀਂ ਸਨ। ਸਾਦੇ ਹੰਡਨਸਾਰ ਤੇ ਬਹੁਮੁੱਲੇ ਕੋਈ ਦੱਸ ਕਿਸਮਾਂ ਦੀਆਂ ਟਾਈਆਂ ਤੇ ਗਲੁਬੰਦਾਂ ਵਿੱਚੋਂ ਇਕ ਜਿਸ ਤੇ ਓਹਦਾ ਹੱਥ ਪਇਆ ਓਸ ਚਕ ਲਈ। ਕੋਈ ਸਮਾ ਉਸ ਉਪਰ ਹੋ ਗੁਜ਼ਰਿਆ ਸੀ ਕਿ ਓਹਦਾ ਮਨ ਇਨ੍ਹਾਂ ਦੇ ਚੁਣਨ ਤੇ ਪਰਖਣ ਆਦਿ ਵਿੱਚ ਰਹਿੰਦਾ ਸੀ, ਪਰ ਹੁਣ ਇਨਾਂ ਗੱਲਾਂ ਦੇ ਵਲ ਓਹ ਉੱਕਾ ਧਿਆਨ ਨਹੀਂ ਸੀ ਦੇਂਦਾ।

ਨਿਖਲੀਉਧਵ ਨੇ ਕੁਰਸੀ ਉੱਪਰ ਠੀਕ ਤਿਆਰ ਪਇਆ ਬੁਰਸ਼ ਆਦਿ ਨਾਲ ਸਾਫ ਕੀਤਾ ਸੂਟ ਕੱਸ ਲਇਆ। ਇਉਂ ਨਾ ਧੋ ਕੇ ਸਾਫ ਸੁਥਰਾ ਹੋ ਕੇ ਖੁਸ਼ਬੂਆਂ, ਅਤਰਾਂ, ਫੁਲੇਲਾਂ, ਨਾਲ ਮਹਿਕਿਆ ਹੋਇਆ ਪਰ ਅੰਦਰਲਾ ਓਹਦਾ ਤਾਂ ਵੀ ਤਸੱਲੀ ਬਖਸ਼ ਤਾਜ਼ਾ ਨ ਹੋਇਆ ਹੋਇਆ, ਨਿਖਲੀਊਧਵ ਖਾਣੇ ਵਾਲੇ ਕਮਰੇ ਵਿੱਚ ਪਹੁੰਚਿਆ। ਇਹ ਕਮਰਾ ਅੱਧਾ ਗੋਲ ਸੀ, ਤੇ ਇਹਦਾ ਫਰਸ਼ ਕਲ ਹੀ ਨੌਕਰਾਂ ਪਾਲਸ਼ ਕਰਕੇ ਚਮਕਾਇਆ ਸੀ। ਇਸ ਵਿੱਚ ਰੱਖਿਆ ਇਕ ਬੜਾ ਦਰਸ਼ਨੀ ਮੇਜ਼ ਸੀ, ਜ੍ਹਿਦੇ ਪੈਰ ਸ਼ੇਰ ਦੇ ਪੰਜਿਆਂ ਦੀ

੩੦