ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/615

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਉਂ———ਸਚੀਂ, ਓਸ ਤੇਰੇ ਨਾਲ ਵਿਆਹ ਕਰਨ ਦਾ ਇਰਾਦਾ ਤਾਂ ਨਹੀਂ ਬਦਲ ਦਿੱਤਾ ?" ਕੋਰਾਬਲੈਵਾ ਨੇ ਪੁਛਿਆ ।

"ਨਹੀਂ———ਓਸ ਨਹੀਂ———ਮੈਂ ਨਹੀਂ ਇਹ ਚਾਹੁੰਦੀ"———ਮਸਲੋਵਾ ਬੋਲੀ, "ਤੇ ਮੈਂ ਓਹਨੂੰ ਕਹਿ ਦਿੱਤਾ ਹੈ ।"

"ਜ਼ਿਆਦਾ ਬੇਵਕੂਫ਼ ਤੂੰ ਤਦ——— ਕੋਰਾਬਲੈਵਾ ਨੇ ਆਪਣੀ ਖਰਜ ਸੁਰ ਵਿਚ ਮੂੰਹ ਵਿੱਚ ਦੀ ਹੀ ਕਹਿਆ———

"ਜੇ ਕਿਸੀ ਇਕੱਠਾ ਨ ਰਹਿਣਾ ਹੋਵੇ ਤਦ ਵਿਆਹ ਕਰਨ ਦਾ ਕੀ ਗੁਣ ?" ਥੀਓਡੋਸੀਆ ਨੇ ਕਹਿਆ ।

"ਤੇਰਾ ਖਾਵੰਦ ਹੀ ਤਾਂ ਹੈ ਨਾ———ਉਹ ਤੇਰੇ ਨਾਲ ਜਾ ਰਹਿਆ ਹੈ !" ਚੌਕੀਦਾਰ ਦੀ ਵਹੁਟੀ ਨੇ ਕਿਹਾ ।

"ਭੈਣੇ ਠੀਕ, ਪਰ ਅਸੀਂ ਤਾਂ ਅਗੇ ਹੀ ਵਿਆਹੇ ਹੋਏ ਹਾਂ ਨਾਂ," ਥੀਓਡੋਸੀਆ ਨੇ ਕਹਿਆ, "ਪਰ ਉਹ ਕਿਉਂ ਇਕ ਰਸਮ ਜੇਹੀ ਥੀਂ ਲੰਘ ਜਾਏ, ਜਦ ਉਸ ਇਸ ਨਾਲ ਇਕੱਠਾ ਰਹਿਣਾ ਹੀ ਨਹੀਂ ।"

"ਕਿਉਂ ਬੇਸ਼ਕ ਬੇਵਕੂਫ਼ ਨ ਬਣ ਨੀ ! ਤੂੰ ਜਾਣਨੀ ਏਂ ਜੇ ਉਹ ਇਸ ਨਾਲ ਵਿਆਹ ਕਰ ਲਵੇ ਤਦ ਇਸ ਅੱਗੇ ਦੌਲਤਾਂ ਦਾ ਰੁਲ ਪੈ ਜਾਸੀ," ਕੋਰਾਬਲੈਵਾ ਨੇ ਕਹਿਆ ।

"ਓਹ ਤਾਂ ਕਹਿੰਦਾ ਹੈ ਕਿ ਜਿਥੇ ਮੈਂ ਜਾਵਾਂਗੀ ਉਹ ਮੇਰੇ ਮਗਰ ਜਾਏਗਾ," ਮਸਲੋਵਾ ਨੇ ਕਹਿਆ, "ਜੇ ਉਹ ਜਾਵੇ

੫੮੧