ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/613

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰਸੋਂ ਝੱਲੀ ਕਰਾਰ ਦਿੱਤੀ ਗਈ ਸੀ ਤੇ ਓਹਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਸੀ, ਬਾਕੀ ਦੀਆਂ ਤੀਮੀਆਂ ਕੱਪੜੇ ਤੇ ਧੋਣ ਬਾਹਰ ਗਈਆਂ ਹੋਈਆਂ ਸਨ । ਬੁਢੀ ਤੀਮੀ ਸੁਤੀ ਪਈ ਸੀ, ਕੋਠੜੀ ਦਾ ਬੂਹਾ ਖੁਲ੍ਹਾ ਹੋਇਆ ਸੀ, ਕੌਰੀਡੋਰ ਵਿੱਚ ਚੌਕੀਦਾਰ ਦੇ ਬਾਲ ਸਨ । ਵਲਾਦੀਮੀਰ ਤੀਮੀ ਆਪਣੇ ਬੇਬੀ ਨੂੰ ਕੁਛੜ ਚੁੱਕਿਆ ਹੋਇਆ ਤੇ ਚੌਕੀਦਾਰ ਦੀ ਵਹੁਟੀ ਆਪਣੀ ਜੁਰਾਬ ਸਮੇਤ, ਜਿਹਨੂੰ ਓਹ ਆਪਣੀਆਂ ਤੇਜ਼ ਚਲਦੀਆਂ ਉਂਗਲਾਂ ਨਾਲ ਬਰਾਬਰ ਬੁਣੀ ਜਾ ਰਹੀ ਸੀ, ਮਸਲੋਵਾ ਪਾਸ ਆਈਆਂ ।

"ਅੱਛਾ ਫਿਰ ਕੀ ਗੱਲ ਬਾਤ ਕਰ ਆਈ ਏਂ ?" ਓਨਾਂ ਪੁਛਿਆ ।

ਮਸਲੋਵਾ ਆਪਣੇ ਉੱਚੇ ਬਿਸਤਰੇ ਉੱਪਰ ਚੁਪ ਬੈਠੀ ਸੀ ਤੇ ਆਪਣੀਆਂ ਲਮਕਦੀਆਂ ਜੰਘਾਂ ਨੂੰ ਜਿਹੜੀਆਂ ਫਰਸ਼ ਉੱਪਰ ਨਹੀਂ ਸਨ ਅਪੜ ਰਹੀਆਂ, ਹਿਲਾ ਰਹੀ ਸੀ ।

"ਇਉਂ ਖਫ਼ਗੀ ਕਰਨ ਦਾ ਕੀ ਫਾਇਦਾ ਹੈ ?" ਚੌਕੀਦਾਰ ਦੀ ਵਹੁਟੀ ਨੇ ਕਿਹਾ, "ਅਸਲ ਗੱਲ ਤਾਂ ਇਹ ਹੈ ਕਿ ਬੰਦਾ ਸੋ ਜੋ ਉਦਾਸ ਨਾ ਹੋਵੇ——— ਕਾਤੂਸ਼ਾ ! ਖੁਸ਼ ਹੋ," ਆਪਣੀ ਉਂਗਲਾਂ ਨਾਲ ਉਣਦੀ ਤੇ ਕਹਿੰਦੀ ਚਲੀ ਜਾਂਦੀ ਸੀ

ਮਸਲੋਵਾ ਨੇ ਕੋਈ ਉੱਤਰ ਨ ਦਿੱਤਾ।

੫੭੯