ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/612

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਅੱਛਾ ਹਸਪਤਾਲ ਬਾਬਤ," ਉਹ ਫਿਰ ਅਚਨਚੇਤ ਬੋਲੀ ਆਪਣੀਆਂ ਮੰਦ ਭੈਂਗ ਮਾਰਦੀਆਂ ਅੱਖਾਂ ਨਾਲ ਉਸ ਵਲ ਤੱਕ ਕੇ, "ਜੇ ਆਪ ਦਾ ਚਿੱਤ ਇਉਂ ਹੈ ਤਾਂ ਮੈਂ ਜਾਵਾਂਗੀ ਤੇ ਹੁਣ ਮੈਂ ਸ਼ਰਾਬ ਕਦੀ ਨਹੀਂ ਪੀਵਾਂਗੀ———ਦੋਵੇਂ ਗੱਲਾਂ" ।

ਨਿਖਲੀਊਧਵ ਨੇ ਉਹਦੀਆਂ ਅੱਖਾਂ ਵਿੱਚ ਤੱਕਿਆ———ਦੋਵੇਂ ਮੁਸਕਰਾ ਰਹੇ ਸਨ।

"ਇਹ ਬੜਾ ਚੰਗਾ ਹੈ," ਤਾਂ ਇਹੋ ਕੁਛ ਉਹ ਕਹਿ ਸਕਿਆ, ਤੇ ਉਸ ਥੀਂ ਵਿਦਾ ਹੋਇਆ ।

"ਹਾਂ——ਹਾਂ——ਹੁਣ ਉਹ ਬਿਲਕੁਲ ਹੋਰ ਹੋ ਗਈ ਹੈ, ਨਿਖਲੀਊਧਵ ਨੇ ਵਿਚਾਰਿਆ । ਆਪਣੇ ਸਾਰੇ ਸ਼ੱਕਾਂ ਦੇ ਮਗਰੋਂ ਹੁਣ ਉਸਨੂੰ ਇਕ ਪ੍ਰਤੀਤ ਪੱਕੀ ਹੋਈ ਜਿਹੜੀ ਅਗੇ ਕਦੀ ਨਹੀਂ ਸੀ ਹੋਈ, ਉਹ ਇਹ——— ਪ੍ਰਤੱਖ ਸੱਚ ਕਿ ਪਿਆਰ ਸਦਾ ਫਤਹਿਯਾਬ ਹੈ ।

ਜਦ ਮਸਲੋਵਾ ਇਸ ਮੁਲਾਕਾਤ ਬਾਦ ਆਪਣੇ ਸ਼ੋਰੀਲੀ ਕੋਠੜੀ ਵਿੱਚ ਪਹੁੰਚੀ, ਓਸ ਆਪਣਾ ਉਤਲਾ ਕੋਟ ਲਾਹਿਆ ਤੇ ਆਪਣੇ ਹੱਥਾਂ ਨਾਲ ਆਪਣੀ ਝੋਲੀ ਵਿੱਚ ਰੱਖਕੇ ਤੈਹ ਕੀਤਾ ਤੇ ਤਖਤੇ ਦੇ ਬਿਸਤਰੇ ਉੱਪਰ ਆਪਣੀ ਥਾਂ ਤੇ ਬਹਿ ਗਈ । ਕੋਠੜੀ ਵਿੱਚ ਬਸ ਇਹੋ ਸਨ———ਇਕ ਤਪਦਿਕ ਦੀ ਮਾਰੀ ਤੀਮੀ, ਉਹ ਵਲਾਦੀਮੀਰ ਤੀਮੀ ਤੇ ਉਹਦਾ ਬੇਬੀ, ਮੈਨਸ਼ੋਵ ਦੀ ਬੁਢੀ ਮਾਂ, ਤੇ ਚੌਕੀਦਾਰ ਦੀ ਵਹੁਟੀ । ਪਾਦਰੀ ਦੀ ਲੜਕੀ

੫੭੮