ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/610

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਖਲੀਊਧਵ ਨੇ ਮਹਿਸੂਸ ਕੀਤਾ ਕਿ ਇਸ ਇਨਕਾਰ ਵਿੱਚ ਨਫ਼ਰਤ ਭਰੀ ਪਈ ਸੀ, ਇਕ ਮਾਫ਼ੀ ਨ ਦੇਣ ਵਾਲਾ ਕਰੋਧ ਸੀ, ਪਰ ਨਾਲ ਹੋਰ ਵੀ ਕੁਛ ਸੀ, ਕੋਈ ਚੰਗੀ ਕਣੀ ਵੀ ਸੀ । ਉਹਦੇ ਪਹਿਲੇ ਇਨਕਾਰ ਨੂੰ ਮੁੜ ਅੱਜ ਪੱਕਾ ਕਰਨ ਨੇ———ਜਿਹੜੀ ਗੱਲ ਉਹ ਬੜੀ ਸ਼ਾਂਤੀ ਨਾਲ ਕਰ ਰਹੀ ਸੀ———ਨਿਖਲੀਊਧਵ ਦੀ ਛਾਤੀ ਵਿਚ ਉਠੇ ਸਾਰੇ ਸ਼ਕ ਸ਼ੁਬਿਆਂ ਨੂੰ ਠੰਡਾ ਕਰ ਦਿੱਤਾ ਸੀ, ਤੇ ਇਸ ਉਹਦੀ ਗੱਲ ਨੇ ਮੁੜ ਉਹਦੇ ਅੰਦਰ ਉਹੋ ਸੰਜੀਦਾ ਤੇ ਫਤਹਿ ਪਾਣ ਵਾਲਾ ਪਿਆਰ ਜਿਹੜਾ ਉਹਨੂੰ ਕਾਤੂਸ਼ਾ ਵਲ ਸੀ ਵਾਪਸ ਲਿਆਂਦਾ ।

"ਕਾਤੂਸ਼ਾ ! ਜੋ ਮੈਂ ਕਹਿਆ ਹੈ ਉਹ ਮੁੜ ਮੈਂ ਕਹਾਂਗਾ," ਉਹਨੇ ਬੜੇ ਹੀ ਗੰਭੀਰ ਲਹਿਜੇ ਵਿਚ ਕਹਿਆ, "ਮੈਂ ਤੈਨੂੰ ਵਿਆਹ ਕਰਨ ਲਈ ਦਰਖਾਸਤ ਕਰਦਾ ਹਾਂ———ਜੇ ਤੂੰ ਇਹ ਨਹੀਂ ਚਾਹੁੰਦੀ ਤੇ ਜਦ ਤਕ ਤੂੰ ਇਹ ਨਹੀਂ ਚਾਹੇਂਗੀ, ਮੈਂ ਸਿਰਫ ਤੇਰੇ ਪਿੱਛੇ ਪਿੱਛੇ, ਜਿੱਥੇ ਤੂੰ ਜਾਏਂਗੀ, ਮੈਂ ਜਾਵਾਂਗਾ।"

"ਇਹ ਤੇਰਾ ਆਪਣਾ ਕੰਮ ਹੈ, ਮੈਂ ਉਸ ਬਾਰੇ ਵਿੱਚ ਹੋਰ ਕੁਛ ਨਹੀਂ ਕਹਿਣਾ———" ਉਸ ਜਵਾਬ ਦਿੱਤਾ ਤੇ ਉਹਦੇ ਹੋਠ ਫਿਰ ਕੰਬਣ ਲੱਗ ਗਏ ।

ਓਹ ਵੀ ਚੁਪ ਸੀ, ਗੱਚ ਆ ਜਾਣ ਕਰਕੇ ਬੋਲ ਨਹੀਂ ਸੀ ਸੱਕਦਾ ।

"ਮੈਂ ਹੁਣ ਆਪਣੇ ਗਿਰਾਂ ਵਲ ਜਾਵਾਂਗਾ, ਫਿਰ ਸੇਂਟ ਪੀਟਰਜ਼ਬਰਗ," ਜਦ ਕੁਛ ਤਬੀਅਤ ਠਹਿਰੀ

੫੭੬