ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/61

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿਨ, ਛੁਟੀ ਵਾਲੇ ਦਿਨ ਇਕੋ ਹੀ ਜੇਹਾ।

ਇਸ ਤਰਾਂ ਕਾਤੂਸ਼ਾ ਨੇ ਆਪਣੀ ਜਵਾਨੀ ਦੇ ਸੱਤ ਸਾਲ ਇਥੇ ਕੱਟੇ, ਇਨ੍ਹਾਂ ਸਾਲਾਂ ਵਿਚ ਇਕ ਦੋ ਘਰ ਬਦਲੇ, ਹਸਪਤਾਲ ਵੀ ਪਹੁੰਚੀ। ਇਉਂ ਕੰਜਰਾਂ ਦੇ ਘਰ ਵਿਚ ਇਸ ਭਿਆਨਕ ਜੀਵਨ ਦੇ ਸਤਵੇਂ ਸਾਲ ਜਦ ਓਹ ੨੮ ਬਰਸ ਦੀ ਹੋਈ ਸੀ ਤਦ ਇਕ ਐਸਾ ਵਾਕਿਆ ਹੋਇਆ ਜਿਸ ਲਈ ਉਹ ਜੇਲ੍ਹ ਦੀ ਹਵਾਲਾਤ ਵਿਚ ਦਿੱਤੀ ਹੋਈ ਸੀ ਤੇ ਓਸ ਉੱਪਰ ਮੁਕੱਦਮਾਂ ਬਣਿਆ ਹੋਇਆ ਸੀ, ਤੇ ਓਸ ਅੱਜ ਦੋਸੀ ਬਣੀ ਅਦਾਲਤ ਕਰਾਣ ਨੂੰ ਸਿਪਾਹੀਆਂ ਨਾਲ ਕਚਹਿਰੀ ਨੂੰ ਜਾ ਰਹੀ ਸੀ। ਓਹਨੂੰ ਅੱਜ ਹਵਾਲਾਤ ਵਿੱਚ ਡੱਕਿਆਂ ਤਿੰਨ ਮਹੀਨੇ ਹੋਣ ਲੱਗੇ ਸਨ ਤੇ ਤਿੰਨ ਮਹੀਨੇ ਬਾਦ ਅੱਜ ਓਹਦੀ ਪੇਸ਼ੀ ਸੀ। ਦੇਖ ਲਵੋ ਤਿੰਨ ਮਹੀਨੇ ਓਸ ਜੇਲ ਵਿਚ ਓਸ ਬਦਬੂਦਾਰ ਸੜੀ ਹਵਾ ਵਿੱਚ, ਖੁਨੀਆਂ, ਚੋਰਾਂ, ਰਾਰਜ਼ਨਾ ਨਾਲ ਉਹ ਕੈਦ ਵਿੱਚ ਰੱਖੀ ਗਈ ਸੀ।

੨੭