ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/608

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਨਿਖਲੀਊਧਵ ਵਲ ਪਹਿਲਾਂ ਥੀਂ ਕੁੱਝ ਖਿਚਿਆਂ ਹੋਇਆ ਸੀ । ਸਾਫ ਸੀ ਕਿ ਮੈਸਲੈਨੀਕੋਵ ਨਾਲ ਗੱਲ ਬਾਤ ਦੇ ਨਤੀਜੇ ਵਿਚ ਕੋਈ ਹੁਕਮ ਉਹਨੂੰ ਆ ਚੁਕਾ ਸੀ ਕਿ ਜ਼ਿਆਦਾ ਖਬਰਦਾਰੀ ਰੱਖਣੀ ਚਾਹੀਦੀ ਏ । "ਆਪ ਉਹਨੂੰ ਮਿਲ ਸੱਕਦੇ ਹੋ," ਤਾਂ ਇਨਸਪੈਕਟਰ ਨੇ ਕਹਿਆ "ਪਰ ਮੇਰੀ ਗੱਲ ਰੁਪੈ ਬਾਬਤ ਯਾਦ ਰੱਖਣੀ; ਤੇ ਉਹਦੇ ਹਸਪਤਾਲ ਭੇਜੇ ਜਾਣ ਦੇ ਵੀ ਹੁਕਮ ਪਹੁੰਚ ਚੁਕੇ ਹਨ ਤੇ ਉਹ ਕਰ ਦਿਤਾ ਜਾ ਸਕਦਾ ਹੈ, ਡਾਕਟਰ ਵੀ ਮੰਨਦਾ ਹੈ———ਪਰ ਉਹ ਆਪ ਕਹਿੰਦੀ ਹੈ, "ਮੈਨੂੰ ਕੀ ਲੋੜ ਪਈ ਹੈ ਕਿ ਮੈਂ ਸਕਰਵੀ ਦੇ ਮਾਰੇ ਟੁਕੜ ਗਦਾਵਾਂ ਦਾ ਗੂੰਹ ਮੂਤਰ ਪਈ ਸੱਟਾਂ ।" ਸ਼ਾਹਜ਼ਾਦਾ ਸਾਹਿਬ ! ਆਪ ਨੂੰ ਇਨ੍ਹਾਂ ਲੋਕਾਂ ਦੀ ਆਦਤਾਂ ਦੀ ਖਬਰ ਨਹੀਂ ।"

ਨਿਖਲੀਊਧਵ ਨੇ ਜਵਾਬ ਤਾਂ ਨਾ ਦਿੱਤਾ, ਪਰ ਮੁਲਾਕਾਤ ਲਈ ਕਹਿਆ । ਇਨਸਪੈਕਟਰ ਨੇ ਇਕ ਜੇਲਰ ਨੂੰ ਬੁਲਾਇਆ । ਉਹ ਨਿਖਲੀਊਧਵ ਨਾਲ ਤੀਮੀਆਂ ਦੇ ਮੁਲਾਕਾਤ ਵਾਲੇ ਕਮਰੇ ਵਲ ਗਇਆ, ਜਿੱਥੇ ਬਸ ਇਕੱਲੀ ਮਸਲੋਵਾ ਬੈਠੀ ਉਡੀਕ ਰਹੀ ਸੀ । ਉਹ ਜਾਲੀਆਂ ਦੇ ਪਿੱਛੋਂ ਦੀ ਚੁਪ ਤੇ ਸਹਮੀ ਹੋਈ ਉਸ ਪਾਸ ਆਕੇ ਬਿਨਾ ਉਸ ਵਲ ਵੇਖਣੇ ਦੇ, ਕਹਿਣ ਲੱਗ ਪਈ :———

੫੭੪