ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/607

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਖ ਓਪਰਾ ਜੇਹਾ ਹੋਰ ਕੋਈ ਹੋ ਜਾਂਦਾ ਹੈ ਭਾਵੇਂ ਰਹਿੰਦਾ ਉਹੋ ਹੀ ਹੈ ਜੋ ਸੀ ।

ਬਾਹਜਿਆਂ ਲੋਕਾਂ ਵਿੱਚ ਤਬੀਹਤੀ ਤਬਦੀਲੀਆਂ ਤ੍ਰਿਖੀਆਂ ਹੋਣ ਲਗ ਜਾਂਦੀਆਂ ਹਨ, ਉਨ੍ਹਾਂ ਆਦਮੀਆਂ ਵਿਚੋਂ ਇਕ ਇਹ ਸਾਡਾ ਨਿਖਲੀਊਧਵ ਸੀ । ਇਹ ਤਬਦੀਲੀਆਂ ਇਸ ਵਿੱਚ ਦੋਹਾਂ ਕਾਰਨਾਂ ਕਰਕੇ ਹੋ ਰਹੀਆਂ ਸਨ———ਸਰੀਰਕ ਤੇ ਆਤਮਿਕ । ਇਹੋ ਜੇਹੀਆਂ ਤ੍ਰਿਖੀਆਂ ਹੁੰਦੀਆਂ ਤਬਦੀਲੀਆਂ ਵਿੱਚੋਂ ਇਕ ਹੁਣ ਓਸ ਵਿੱਚ ਹੋਈ ਸੀ ।

ਕਾਤੂਸ਼ਾ ਦੀ ਅਦਾਲਤ ਤੇ ਉਸ ਨਾਲ ਪਹਿਲੀ ਮੁਲਾਕਾਤ ਬਾਦ ਜਿਹੜੀ ਖੁਸ਼ੀ ਤੇ ਫਤਹਿਯਾਬੀ ਦੀ ਪਰਤੀਤੀ ਓਸ ਅਨੁਭਵ ਕੀਤੀ ਸੀ, ਬਿਲਕੁਲ ਗੁਮ ਹੋ ਗਈ ਸੀ, ਤੇ ਆਖਰੀ ਮੁਲਾਕਾਤ ਬਾਦ ਉਸ ਖੁਸ਼ੀ ਦੀ ਥਾਂ ਡਰ ਤੇ ਪਿਛੇ-ਹਟਣ ਦੇ ਭਾਵ ਆ ਗਏ ਸਨ । ਇਹ ਤਾਂ ਪੱਕ ਕੀਤਾ ਹੋਇਆ ਸੀ ਕਿ ਉਹਨੂੰ ਛੱਡਣਾ ਨਹੀਂ, ਤੇ ਜੇ ਉਹ ਚਾਹੇ ਤਦ ਉਹਨੂੰ ਵਿਆਹੁਣ ਦਾ ਫੈਸਲਾ ਬਦਲਣਾ ਨਹੀਂ, ਪਰ ਹੁਣ ਦਿਸਿਆ ਸੀ ਕਿ ਇਹ ਕੰਮ ਹਨ ਬੜੇ ਕਠਨ ਤੇ ਅੰਦਰ ਹੀ ਇਨ੍ਹਾਂ ਗੱਲਾਂ ਦਾ ਉਹਨੂੰ ਸਖਤ ਦੁਖ ਹੁੰਦਾ ਸੀ ।

ਮੈਸਲੈਨੀਕੋਵ ਦੇ ਜਾਣ ਥੀਂ ਦੂਸਰੇ ਦਿਨ ਉਹ ਫਿਰ ਕਾਤੂਸ਼ਾ ਨੂੰ ਜੇਲ ਵਿੱਚ ਮਿਲਣ ਗਇਆ ਸੀ ।

ਇਨਸਪੈਕਟਰ ਨੇ ਉਹਨੂੰ ਮਿਲਣ ਦੀ ਇਜਾਜ਼ਤ ਤਾਂ ਦੇ ਦਿੱਤੀ ਸੀ, ਪਰ ਉਸੀ ਤਰਾਂ ਮਿਹਰਬਾਨ ਹੁੰਦਿਆਂ ਵੀ,

੫੭੩