ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/606

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੫੯

ਬਹੁਤ ਦੂਰ ਤਕ ਫੈਲੇ ਵਹਿਮਾਂ ਵਿਚੋਂ ਇਕ ਵਹਿਮ ਇਹ ਹੈ ਕਿ ਹਰ ਇਕ ਆਦਮੀ ਦੇ ਆਪਣੇ ਖਾਸ ਨਿਜ ਦੇ ਵਸਫ਼ ਹੁੰਦੇ ਹਨ--ਕਿ ਉਹ ਨਰਮ ਦਿਲ ਹੈ, ਸਖਤ ਹੈ, ਦਾਨਾ ਹੈ, ਬੇਵਕੂਫ਼ ਹੈ, ਫ਼ੁਰਤੀਲਾ ਹੈ, ਆਦਿ । ਆਦਮੀ ਹੁੰਦੇ ਇੰਝ ਨਹੀਂ । ਅਸੀਂ ਕਿਸੀ ਆਦਮੀ ਬਾਬਤ ਇਹ ਤਾਂ ਕਹਿ ਸਕਦੇ ਹਾਂ ਕਿ ਉਹ ਅਕਸਰ ਕਰਕੇ ਜ਼ਿਆਦਾ ਨਰਮ ਹੁੰਦਾ ਹੈ ਤੇ ਘਟ ਕਠੋਰ, ਅਕਸਰ ਕਰਕੇ , ਜ਼ਿਆਦਾ ਦਾਨਾ ਹੁੰਦਾ ਹੈ ਤੇ ਘਟ ਬੇਵਕੂਫ਼, ਬਹੁਤ ਕਰਕੇ ਜ਼ਿਆਦਾ ਫੁਰਤੀਲਾ ਤੇ ਘਟ ਆਲਸੀ ਯਾ ਇਸ ਥੀਂ ਉਲਟ; ਪਰ ਇਕ ਆਦਮੀ ਬਾਬਤ ਇਹ ਕਹਿਣਾ ਸੱਚ ਨਹੀਂ ਹੋਵੇਗਾ ਕਿ ਉਹ ਕਿਰਪਾਲੂ ਹੈ, ਦਾਨਾ ਹੈ ਤੇ ਦੂਜੇ ਬਾਬਤ ਇਹ ਕਿ ਉਹ ਬੁਰਿਆਰ ਤੇ ਅਭੱਨਕ ਹੈ । ਪਰ ਫਿਰ ਵੀ ਅਸੀਂ ਆਦਮੀ ਦੀਆਂ ਕਿਸਮਾਂ ਇਉਂ ਹੀ ਕਰਦੇ ਹਾਂ । ਪਰ ਇਹ ਗ਼ਲਤ ਹੈ ਆਦਮੀ ਦਰਯਾਵਾਂ ਵਾਂਗਰ ਹਨ: ਪਾਣੀ ਸਭ ਵਿੱਚ ਇਕੋ ਜੇਹਾ ਹੁੰਦਾ ਹੈ, ਪਰ ਇਹ ਫਰਕ ਹੁੰਦਾ ਹੈ ਕਿ ਇਕ ਦਰਯਾ ਕਿਧਰੋਂ ਤੰਗ, ਕਿਧਰੋਂ ਤ੍ਰਿਖਾ, ਇਥੇ ਠਹਰਿਆ ਹੋਇਆ, ਕਿਧਰੇ ਚੌੜਾ, ਹੁਣ ਸਾਫ ਫਿਰ ਗੰਧਲਿਆ ਹੋਇਆ ਠੰਢਾ ਫਿਰ ਤੱਤਾ ਆਦਿ । ਆਦਮੀਆਂ ਨਾਲ ਵੀ ਗੱਲ ਇਉਂ ਹੀ ਹੈ, ਹਰ ਇਕ ਆਦਮੀ ਵਿਚ ਇਨਸਾਨੀ ਫਿਤਰਤ ਦੇ ਗੁਣ ਔਗੁਣ ਦੇ ਬੀਜ ਇਕੋ ਜੇਹੇ ਹੁੰਦੇ ਹਨ, ਪਰ ਕਦੀ ਕੋਈ ਗੁਣ ਔਗੁਣ ਪ੍ਰਗਟ, ਕਦੀ ਕੋਈ, ਤੇ ਕਈ ਵੇਰੀ ਆਦਮੀ ਆਪਣੇ ਆਪ ਥੀਂ ਕੁਛ