ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/604

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੜਕ ਖੜਾਕਾ ਟੁਰਿਆ ਰਹਿਆ । ਨਿਖਲੀਊਧਵ ਦੀ ਇਹ ਕਹਾਣੀ ਫਿਰ ਸਾਰਿਆਂ ਨੇ ਬਾਕੀ ਰਹਿ ਗਏ "ਐਟ ਹੋਮ" ਦੇ ਸਮੇਂ ਨੂੰ ਸੇਧਨ ਲਈ ਚਲਾਈ ਰੱਖੀ ।

ਉਹਦੇ ਮੈਸਲੈਨੀਕੋਵ ਦੇ ਜਾਣ ਦੇ ਦਿਨ ਥੀਂ ਦੂਜੇ ਦਿਨ ਨਿਖਲੀਊਧਵ ਨੂੰ ਇਕ ਖਤ ਮਿਲਿਆ, ਜਿਹੜਾ ਪੱਕੇ ਦਸਤਖਤਾਂ ਵਿਚ ਲਿਖਿਆ ਸੀ ਇਕ ਉਮਦਾ ਮੋਟੇ ਤੇ ਘੋਟੇ ਕਾਗਤ ਉੱਪਰ, ਜਿਸ ਉਪਰ ਖਾਨਦਾਨ ਦੀ ਮੋਨੋਗ੍ਰਾਮ ਵੀ ਛਪੀ ਹੋਈ ਸੀ, ਤੇ ਲਫਾਫੇ ਉੱਪਰ ਵੀ ਮੋਹਰ ਮਾਰ ਲਗੀ ਹੋਈ ਸੀ । ਇਸ ਖਤ ਵਿੱਚ ਮੈਸਲੈਨੀਕੋਵ ਨੇ ਲਿਖਿਆ ਸੀ ਕਿ ਓਨ੍ਹੇ ਡਾਕਟਰ ਨੂੰ ਲਿਖ ਦਿਤਾ ਹੈ ਕਿ ਮਸਲੋਵਾ ਨੂੰ ਹਸਪਤਾਲ ਵਿੱਚ ਬਦਲ ਦਿੱਤਾ ਜਾਵੇ ਤੇ ਨਾਲ ਉਮੈਦ ਪ੍ਰਗਟ ਕੀਤੀ ਹੋਈ ਸੀ ਕਿ ਨਿਖਲੀਊਧਵ ਦੀ ਮਰਜ਼ੀ ਮੁਤਾਬਕ, ਓਹਨੂੰ ਲੋੜੀਂਦੀ ਤਵੱਜੋ ਮਿਲ ਜਾਏਗੀ, ਚਿੱਠੀ ਹੇਠ ਦਸਤਖਤ ਇਉਂ ਸਨ-"ਆਪਦਾ ਪਿਆਰ ਕਰਨ ਵਾਲਾ ਆਪ ਥੀ ਵਡੇਰਾ ਸਾਥੀ" ਤੇ ਦਸਤਖਤ ਇਕ ਵੱਡੀ, ਪਰ ਪੀਡੀਆਂ ਤੇ ਸੋਹਣੀਆਂ ਵਾਹੀਆਂ ਲਕੀਰਾਂ ਤੇ ਸ਼ਕਸਤੇ ਨਾਲ ਖਤਮ ਕੀਤੇ ਹੋਏ ਸਨ ।

"ਬੇ-ਵਕੂਫ !" ਨਿਖਲੀਊਧਵ ਖਤ ਪੜ੍ਹਕੇ ਇਹ ਲਫਜ਼ ਕਹਣਿਓਂ ਰੁਕ ਨਾ ਸਕਿਆ, ਖਾਸ ਕਰ ਜਦ ਲਫਜ਼ 'ਸਾਥੀ' ਉਸ ਲਿਖਿਆ ਹੋਇਆ ਸੀ, ਜਿਸ ਥੀਂ ਪਤਾ ਲਗਦਾ

੫੭੦