ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/603

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨ ਦਿੱਤਾ ਜਾਵੇ । ਆ—————— ਐਨਾ ਬੁਲਾ ਰਹੀ ਹੈ," ਉਸ ਕਹਿਆ। ਨਿਖਲੀਊਧਵ ਦੀ ਬਾਂਹ ਆਪਣੀ ਬਾਂਹ ਵਿੱਚ ਪਾ ਲਈ ਤੇ ਉਸੀ ਤਰਾਂ ਜੋਸ਼ੀਲਾ ਜੇਹਾ ਹੋ ਗਇਆ ਜਿਸ ਤਰਾਂ ਉਸ ਵੱਡੇ ਆਦਮੀ ਦਾ ਪੁਚਕਾਰਾ ਪਾਕੇ ਹੋਇਆ ਸੀ । ਸਿਰਫ ਹੁਣ ਨ ਚਾ, ਨ ਉਹ ਖੁਸ਼ੀ ਸੀ———ਕੁਛ ਫਿਕਰਮੰਦ ਸੀ ।

ਨਿਖਲੀਊਧਵ ਨੇ ਆਪਣੀ ਬਾਂਹ ਛੁਡਾ ਲਈ ਤੇ ਬਿਨਾਂ ਕਿਸੀ ਥਾਂ ਪੁਛੇ ਯਾ ਕਿਸੀ ਨੂੰ ਕੁਛ ਕਹੇ ਦੇ, ਓਹ ਗੋਲ ਕਮਰੇ ਵਿੱਚ ਦੀ ਲੰਘ ਕੇ ਮਾਯੂਸ ਜੇਹੇ ਰੰਗ ਵਿੱਚ ਹਾਲ ਵਿੱਚ ਥੱਲੇ ਚਲਾ ਗਿਆ, ਤੇ ਹਜੂਰੀਏ ਪਾਸ ਦੀ ਲੰਘ ਕੇ, ਜਿਹੜਾ ਓਸ ਵਲ "ਕੋਈ ਸੇਵਾ ?" ਕਹਿੰਦਾ ਲਮਕਿਆ ਸੀ, ਉਹ ਗਲੀ ਵਿਚ ਪਹੁੰਚ ਗਇਆ ।

"ਇਹਨੂੰ ਕੀ ਹੋ ਰਹਿਆ ਹੈ--? ਤੂੰ ਕੁਛ ਆਖਿਆ ਹੈ ?" ਐਨਾ ਨੇ ਆਪਣੇ ਖਾਵੰਦ ਨੂੰ ਪੁਛਿਆ ।

"ਇਹ ਤਾਂ ਫਰਾਂਸ ਦੇ ਤਰਜ਼ ਦੀ ਗੱਲ ਹੈ," ਕਿਸੀ ਨੇ ਕਹਿਆ ।

"ਫਰਾਂਸ ! ਫਰਾਂਸ ! ਇਹ ਤਾਂ ਅਫਰੀਕਾ ਦੇ ਜ਼ੁਲੂ ਲੋਕਾਂ ਵਾਂਗਰ ਜੇ।"

"ਆਹ, ਪਰ ਇਸਦਾ ਸਦਾ ਇਹੋ ਹਾਲ ਰਹਿਆ ਹੈ ।"

ਕੋਈ ਉੱਠ ਗਇਆ, ਕੋਈ ਆ ਗਇਆ ਤੇ ਇਉਂ੫੬੯