ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/602

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਉਹ ਹਾਂ, ਮੈਂ ਕਰ ਸਕਦਾ ਹਾਂ । ਮੈਂ ਫੌਰਨ ਇਧਰ ਧਿਆਨ ਦਿਆਂਗਾ।"

"ਉਸ ਤੀਮੀਂ ਲਈ ਉਸਥੀਂ ਵੀ ਵਧ ਮਾੜਾ———ਸਭ ਕਿਸੀ ਦੇ ਹਾਸੋ ਹੀਣੀ ਸ਼ੈ ਹੋ ਜਾਵੇਗੀ," ਇਕ ਤੀਮੀਂ ਦੀ ਆਵਾਜ਼ ਗੋਲ ਕਮਰੇ ਥੀਂ ਆਈ। ਸਪਸ਼ਟ ਸੀ ਕਿ ਜੋ ਕੁਛ ਉਹ ਕਹਿ ਰਹੀ ਸੀ ਉਸ ਦੀ ਉਹਨੂੰ ਰਤਾ ਪਰਵਾਹ ਨਹੀਂ ਸੀ । ਤੇ ਨਾਲੇ ਹੀ ਇਕ ਹੋਰ ਤੀਮੀ ਦਾ ਮਖੌਲ ਵਾਲਾ ਹਾਸਾ ਸੁਣਾਈ ਦਿੱਤਾ ਜਿਹੜੀ ਇਉਂ ਜਾਪਦੀ ਸੀ ਕਿ ਕਿਸੀ ਮਰਦ ਨੂੰ ਰੋਕ ਰਹੀ ਸੀ ਕਿ ਉਹ ਉਸ ਪਾਸ ਪਈ ਕਿਸੀ ਚੀਜ਼ ਨੂੰ ਉੱਥੋਂ ਨ ਚੱਕੇ———"ਨਹੀਂ ਨਹੀਂ ਹਰਗਿਜ਼ ਨਹੀਂ", ਉਸ ਤੀਮੀ ਨੇ ਕਹਿਆ ।

"ਚੰਗਾ ਫੇਰ, ਮੈਂ ਇਹ ਸਭ ਕੁਛ ਕਰ ਦਿਆਂਗਾ," ਮੈਸਲੈਨੀਕੋਵ ਨੇ ਦੁਹਰਾਇਆ, ਤੇ ਉਹ ਸਿਗਰਟ ਜੋ ਉਹਦੇ ਨੀਲਮ ਦੀ ਛਾਪ ਵਾਲੇ ਹਥ ਵਿਚ ਸੀ ਬੁਝਾ ਦਿੱਤੀ, "ਆ ! ਹੁਣ ਸਵਾਣੀਆਂ ਦੇ ਝੁਰਮਟ ਵਿੱਚ ਰਲ ਮਿਲੀਏ ।"

"ਰਤਾਕੂ ਠਹਿਰੋ," ਨਿਖਲੀਊਧਵ ਗੋਲ ਕਮਰੇ ਦੇ ਦਰਵਾਜ਼ੇ ਉੱਪਰ ਖਲੋ ਕੇ ਕਹਿਣ ਲੱਗਾ, "ਮੈਨੂੰ ਪਤਾ ਲੱਗਾ ਹੈ ਕਿ ਕਲ ਜੇਲ ਵਿੱਚ ਬੈਂਤ ਲਗਾਏ ਗਏ ਹਨ--ਕੀ ਇਹ ਸੱਚ ਹੈ ?"

ਮੈਸਲੈਨੀਕੋਵ ਸ਼ਚਮ ਨਾਲ ਰੱਤਾ ਹੋ ਗਿਆ, "ਆਹ ! ਆਪ ਇਨਾਂ ਗੱਲਾਂ ਪਿੱਛੇ ਲਗ ਗਏ ਹੋ———ਨਹੀਂ———ਪਿਆਰੇ———ਫੈਸਲੇ ਦੀ ਮੁਕਦੀ ਗੱਲ ਹੈ ਕਿ ਆਪਨੂੰ ਓਬੇ ਵੜਨ ਹੀ

੫੬੮