ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/601

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਆਪ ਕਿਹੜੇ ਕੈਦੀ ਨੂੰ ਮਿਲਣ ਗਏ ਸੌ ?"

"ਇਕ ਕਿਸਾਨ ਮੁੰਡੇ ਨੂੰ, ਜਿਹੜਾ ਨਿਰਦੋਸ਼ ਹੈ ਤੇ ਉਹ ਵੀ ਅੰਦਰ ਡੱਕਿਆ ਹੋਇਆ ਹੈ । ਉਹਦਾ ਮੁਕੱਦਮਾ ਮੈਂ ਇਕ ਵਕੀਲ ਨੂੰ ਦਿੱਤਾ ਹੈ। ਪਰ ਗੱਲ ਇਹ ਨਹੀਂ । ਕੀ ਇਹ ਮੁਮਕਿਨ ਹੈ ਕਿ ਲੋਕੀ ਜਿਨ੍ਹਾਂ ਕੋਈ ਗਲਤ ਕੰਮ ਨਹੀਂ ਕੀਤਾ, ਸਿਰਫ ਇਸ ਲਈ ਡੱਕੇ ਪਏ ਹਨ ਕਿ ਉਨ੍ਹਾਂ ਦੀਆਂ ਰਾਹਦਾਰੀਆਂ ਪੱਛੜ ਗਈਆਂ ਹਨ ! ਤੇ............"

"ਇਹ ਮੁਕੱਦਮਾਂ ਪਰੋਕਿਊਰਰ ਦੇ ਮਹਿਕਮੇ ਦਾ ਹੈ," ਮੈਸਲੈਨੀਕੋਵ ਨੇ ਗੁੱਸੇ ਨਾਲ ਉਹਦੀ ਗੱਲ ਟੁਕ ਕੇ ਕਹਿਆ, "ਇਹ ਲੌ! ਵੇਖੋ ਨਾਂ———ਕੀ ਨਤੀਜੇ ਨਿਕਲਦੇ ਹਨ ਜਿਨੂੰ ਤੁਸੀਂ ਅਦਾਲਤ ਕਰਨ ਦੀ ਇਕ ਤੁਰਤ ਹੋ ਜਾਣ ਵਾਲੀ ਤੇ ਨਿਆਈਂ ਸ਼ਕਲ ਕਹਿੰਦੇ ਹੋ! ਸਰਕਾਰੀ ਵਕੀਲ ਦਾ ਫਰਜ਼ ਮੁਨਸਬੀ ਹੈ ਕਿ ਜੇਲ ਵਿਚ ਜਾਵੇ ਤੇ ਪਤਾ ਕਰੇ ਕਿ ਕੀ ਕੈਦੀ ਠੀਕ ਕਾਨੂੰਨ ਸਿਰ ਡੱਕੇ ਹਨ ਕਿ ਨਹੀਂ। ਪਰ ਉਹ ਲੋਕੀ ਤਾਂ ਤਾਸ਼ਾਂ ਖੇਡ ਰਹੇ ਹਨ ਹੋਰ ਕਰਦੇ ਕੀ ਹਨ ਓਹ !"

"ਕੀ ਮੈਂ ਇਹ ਸਮਝਾ ਕਿ ਆਪ ਇਸ ਮਾਮਲੇ ਵਿੱਚ ਕੁਛ ਨਹੀਂ ਕਰ ਸਕਦੇ ਹੋ ?" ਨਿਖਲੀਊਧਵ ਨੇ ਕੁਛ ਮਾਯੂਸ ਹੋ ਕੇ ਕਹਿਆ ਤੇ ਉਸਨੂੰ ਚੇਤੇ ਆਇਆ ਕਿ ਵਕੀਲ ਨੇ ਕਹਿਆ ਸੀ ਕਿ ਵਾਈਸ-ਗਵਰਨਰ ਪਰੋਕਿਊਰਰ ਉੱਪਰ ਕਸੂਰ ਸੁੱਟੇਗਾ ਤੇ ਉਹ ਉਸ ਉਪਰ ।

੫੬੭