ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/60

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਜਾਤਾਂ ਨਾਲ, ਸਭ ਉਮਰਾਂ ਚਾਲ ਚਲਨਾਂ ਨਾਲ ਓਹੇ ਖੋਹ ਛਾਣਨੀ ਤੇ ਮਖੌਲ ਤੇ ਠੱਠੇ ਤੇ ਉੱਚੀਆਂ ਬੇਹੂਦਾ ਗੰਦੀਆਂ ਬੋਲੀਆਂ ਪਾਣੀਆਂ, ਸ਼ਰਾਬੀਆਂ ਦੀਆਂ ਬੇਤੁਕੀਆਂ ਬੇਥਵ੍ਹੀਆਂ ਗਾਲੀ ਗਲੋਚ, ਤਮਾਕੂ ਤੇ ਸ਼ਰਾਬ, ਮੁੜ ਸ਼ਰਾਬ ਤੇ ਤਮਾਕੂ, ਸ਼ਾਮਾਂ ਥੀਂ ਸਵੇਰ ਤਕ ਇਹੋ ਕਾਰ, ਇਹੋ ਗੰਦ ਮੰਦ, ਸਵੇਰ ਤਕ ਵਿਚਾਰੀਆਂ ਬਦ ਕਿਸਮਤਾਂ ਨੂੰ ਕੋਈ ਵਿਹਲ ਨਾਂ, ਤੇ ਫਿਰ ਚੂਰ ਹੋਈਆਂ ਦੀ ਓਹੋ, ਭਾਰੀ ਸ਼ਰਾਬੀ ਨੀਂਦਰ, ਹਰ ਰੋਜ਼ ਮੁੜ ਓਹੋ, ਤੇ ਹਰ ਦਿਨ, ਹਰ ਹਫ਼ਤੇ ਓਹੋ ਕਾਰ, ਸਵਾਹ ਛਾਣਨੀਂ ਤੇ ਹਫਤੇ ਪਿਛੇ ਇਨ੍ਹਾਂ ਸਾਰੀਆਂ ਨੇ ਜਾਣਾ ਥਾਣੇ। ਇਹ ਜਾਣਾ ਗਵਰਨਮਿੰਟ ਵਲੋਂ ਬਧਾ ਹੋਇਆ ਹੈ, ਜਿਥੇ ਡਾਕਟਰਾਂ ਨੇ ਇਨ੍ਹਾਂ ਬਦਕਿਸਮਤ ਤੀਵੀਆਂ ਦਾ ਆਣ ਕੇ ਮੁਲਾਹਿਜ਼ਾ ਕਰਨਾ ਹੈ ਇਹ ਵੇਖਣ ਨੂੰ ਕਿ ਕੋਈ ਬੀਮਾਰ ਨ ਹੋ ਗਈ ਹੋਵੇ। ਇਹ ਡਾਕਟਰ ਗਵਰਨਮਿੰਟ ਦੋ ਨੌਕਰ ਜ਼ਰੂਰ ਹੁੰਦੇ ਹਨ ਤੇ ਕਦੀ ਤਾਂ ਸੰਜ਼ੀਦਾ ਤਰਾਂ ਦੇਖਦੇ ਹਨ, ਕਦੀ ਮਖੌਲ ਨਾਲ ਛੇੜ ਖਾਨੀਆਂ ਕਰਦੇ ਹਨ ਤੇ ਇਹ ਡਾਕਟਰ ਲੋਕ ਇਨ੍ਹਾਂ ਔਰਤਾਂ ਦੇ ਸ਼ਰਮ ਹਯਾ ਨੂੰ ਸਭ ਦੇ ਸਾਹਮਣੇ ਖੜੇ ਕਰ ਬਰਬਾਦ ਕਰਦੇ ਹਨ- ਓਹ ਸ਼ਰਮ ਹਯਾ ਜਿਹੜਾ ਪਸ਼ੂਆਂ ਨੂੰ ਵੀ ਰੱਬ ਨੇ ਬਖਸ਼ਿਆ ਹੋਇਆ ਹੈ ਤੇ ਚੰਗੇ ਮੰਦੇ ਹਰ ਕਿਸੀ ਦਾ ਆਪਣਾ ਆਪਣਾ ਹੁੰਦਾ ਹੈ। ਇਹ ਲੋਕੀ ਇਨ੍ਹਾਂ ਨੂੰ ਇਉਂ ਬੇਇਜ਼ਤ ਕਰਕੇ ਗਵਰਨਮਿੰਟ ਵਲੋਂ ਇਜਾਜ਼ਤ ਦੇਂਦੇ ਹਨ ਕਿ ਓਹ ਜਾਣ ਤੇ ਮੁੜ ਕੇ ਓਹੋ ਪਾਪ ਜਿਹੜੇ ਓਹ ਤੇ ਉਨਾਂ ਦੇ ਗਾਹਕ ਇਕ ਹਫਤਾ ਪਿਛੇ ਕਰਦੇ ਰਹੇ ਹਨ ਅੱਗੇ ਨੂੰ ਇਕ ਹਫਤਾ ਹੋਰ ਕਰਦੇ ਜਾਣ। ਬਸ ਇਉਂ ਓਹੋ ਹੀ ਪਾਪ ਚੱਕਰ ਚਲੀ ਚਲਦਾ ਹੈ, ਦੁਸਰਾ ਹਫਤਾ ਮੁੜ ਓਸੀ ਰੰਗ ਦਾ ਬੀਤਦਾ ਹੈ। ਹੁਨਾਲ ਸਿਆਲ ਓਹੋ ਹੀ ਮਿਹਨਤ ਮਜੂਰੀ ਵਾਲੇ

੨੬