ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/597

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਇਕ ਮਿੱਠੀ ਮਿਹਰਬਾਨ..........." ਤੇ ਉਹ ਠਹਿਰ ਗਈ, ਆਪਣੇ ਖਾਵੰਦ ਦੀ ਮਿੱਠਤ ਤੇ ਰਹਿਮ ਦਿਲੀ ਨੂੰ ਪੂਰਾ ਪੂਰਾ ਦੱਸਣ ਲਈ ਉਹ ਲਫਜ਼ ਹੀ ਨਾ ਲੱਭ ਸੱਕੀ, ਜਿੱਦੇ ਹੁਕਮ ਨਾਲ ਕੈਦੀਆਂ ਨੂੰ ਬੈਂਤ ਪੈਂਦੇ ਸਨ, ਤੇ ਮੁਸਕਰਾਂਦੀ ਮੁਸਕਰਾਂਦੀ, ਛੇਤੀ ਦੇਕੇ ਇਕ ਨਵੀਂ ਆਈ ਹੁਣੇ ਆ ਵੜੀ ਤੀਮੀਂ ਝੁਰਲੀਆਂ ਦੀ ਮਾਰੀ, ਸੁਕੀ ਸੜੀ ਤੇ ਲਾਈਲੈਕ ਰੰਗ ਦੇ ਰਿਬਨਾਂ ਨਾਲ ਕੱਜੀ, ਦੀ ਆਓ ਭਗਤ ਕਰਨ ਲਗ ਪਈ ।

ਬਸ ਠੀਕ ਉੱਨਾ ਹੀ ਬੋਲਦਾ ਹੋਇਆ ਜਿੰਨਾ ਠੀਕ ਜ਼ਰੂਰੀ ਸੀ ਤੇ ਉੱਨੀ ਹੀ ਮਤਲਬ ਦੀ ਗੱਲ ਕਹਿੰਦਾ ਹੋਇਆ ਜਿੰਨਾਂ ਰਵਾਜ ਰਸਮ ਲਈ ਜ਼ਰੂਰੀ ਸੀ, ਨਿਖਲੀਊਧਵ ਉਠਕੇ ਮੈਸਲੈਨੀਕੋਵ ਵਲ ਚਲਾ ਗਇਆ ।

"ਕਿਰਪਾ ਕਰਕੇ ਕੁਛ ਮਿੰਟ ਆਪ ਮੈਨੂੰ ਦੇ ਸਕਦੇ ਹੋ ?"

"ਉਹ———ਜੀ ਹਾਂ ! ਦਸੋ ਕੀ ਗੱਲ ਹੈ ? ਆਓ ਇਧਰ ਅੰਦਰ ਚਲੇ ਚੱਲੀਏ !" ਓਹ ਇਕ ਛੋਟੇ ਜਾਪਾਨੀ ਨਮੂਨੇ ਦੇ ਕਮਰੇ ਵਿਚ ਗਏ ਤੇ ਉਥੇ ਖਿੜਕੀ ਪਾਸ ਬਹਿ ਗਏ ।

੫੬੩