ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/594

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਮੇਰੀ ਤੇਰੀ ਕਦੀ ਵੀ ਇਤਫਾਕ ਰਾਏ ਨਹੀਂ ਹੋਈ———ਇਹ ਤਾਂ ਬਿਲਕੁਲ ਸਿਧੀ ਗਲ ਹੈ———ਉਹ ਪਿਆਰ ਨਹੀਂ ਸੀ ਕਰਦੀ," ਇਕ ਤੀਮੀਂ ਦੀ ਆਵਾਜ਼ ਇਉਂ ਕਹਿੰਦੀ ਸੁਣਾਈ ਦਿੱਤੀ।

"ਪਰ ਓਹ ਕੇਕਾਂ (tarts) ਨੂੰ ਤਾਂ ਪਿਆਰ ਕਰਦੀ ਸੀ ।"

"ਆਹ ਤੁਸਾਡੇ ਨਿਤ ਦੇ ਭੈੜੇ ਮਖੌਲ", ਇਕ ਹੋਰ ਸਵਾਣੀ ਨੇ ਹੱਸ ਕੇ ਕਹਿਆ; ਇਹ ਕਹਿਣ ਵਾਲੀ ਰੇਸ਼ਮ, ਗੋਟੇ ਕਿਨਾਰੀ, ਸੋਨੇ ਤੇ ਜਵਾਹਰਾਤ ਨਾਲ ਲੱਦੀ ਹੋਈ ਸੀ ।

"ਇਹ ਛੋਟੀਆਂ ਬਿਸਕੁਟਾਂ ਬੜੀਆਂ ਸਵਾਦਲੀਆਂ ਹਨ ਤੇ ਇੰਨੀਆਂ ਹਲਕੀਆਂ ਹਨ, ਮੈਂ ਸੋਚ ਰਹਿਆਂ ਹਾਂ———ਇਕ ਹੋਰ ਲੈ ਲਵਾਂ ।"

"ਕਿਓਂ ਭਾਈ ਤੂੰ ਸ਼ਹਿਰੋਂ ਛੇਤੀ ਚਲਾ ਜਾਏਂਗਾ ?"

"ਹਾਂ ਜੀ ਅਜ ਸਾਡਾ ਆਖਰੀ ਦਿਨ ਇੱਥੇ ਹੈ, ਇਸ ਕਰਕੇ ਹੀ ਤਾਂ ਆਪ ਦੇ ਇਥੇ ਅੱਜ ਆਏ ਹਾਂ ।"

"ਹਾਂ———ਗਰਾਵਾਂ ਵਿਚ ਤਾਂ ਅੱਜ ਕਲ ਬੜਾ ਸੋਹਣਾ ਮੌਸਮ ਹੋਣਾ ਹੈ, ਐਦਕੀ ਸਾਡੀ ਬਸੰਤ ਬੜੀ ਹੀ ਆਨੰਦਦਾਇਕ ਹੈ ।"

ਮਿੱਸੀ ਆਪਣੀ ਟੋਪੀ ਪਾਈ ਹੋਈ, ਤੇ ਇਕ ਕਿਸਮ ਦੀ ਕਾਲੀ ਧਾਰੀਆਂ ਵਾਲੀ ਪੋਸ਼ਾਕ ਪਾਈ ਜਿਹੜੀ ਉਹਦੇ ਜਿਸਮ ਉੱਪਰ ਇਕ ਚੰਮ ਵਾਂਗਰ ਕੱਸ ਕੇ ਆਈ ਹੋਈ ਸੀ, ਬੜੀ ਸੋਹਣੀ ਲਗ ਰਹੀ ਸੀ। ਜਦ ਨਿਖਲੀਊਧਵ ਨੂੰ ਓਸ ਵੇਖਿਆ ਓਹਦਾ ਮੂੰਹ ਸ਼ਰਮ ਨਾਲ ਗੁਲਾਬੀ ਹੋ

੫੬੦