ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/592

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ, ਉਹਦੇ ਲਫਜ਼ਾਂ ਵੱਲ ਧਿਆਨ ਹੀ ਨਹੀਂ ਸੀ ਦਿੱਤਾਂ, ਬਸ ਉਹਨੂੰ ਬਾਂਹ ਪਾਈ, ਗੋਲ ਕਮਰੇ ਵਲ ਧੂਹੀ ਹੀ ਲਈ ਚਲਾ ਗਇਆ ਸੀ, ਤੇ ਉਹਨੂੰ ਅੱਗੋਂ ਨਾਂਹ ਮੁਨਕੱਰ ਕਰਨ ਦਾ ਅਵਸਰ ਹੀ ਨਹੀਂ ਸੂ ਦਿੱਤਾ, ਜਿਸ ਕਰਕੇ ਨਿਖਲੀਊਧਵ ਸਵਾਏ ਇਹਦੇ ਕਿ ਚਲਾ ਹੀ ਚਲੇ ਹੋਰ ਕੁਛ ਨਾ ਕਰ ਸਕਿਆ———

"ਕੰਮ ਪਿੱਛੋ ! ਮੈਂ ਜੋ ਆਪ ਕਹੋਗੇ ਕਰ ਦਿਆਂਗਾ", ਮੈਸਲੈਨੀਕੋਵ ਨੇ ਕਹਿਆ, ਜਿਵੇਂ ਉਹ ਉਹਨੂੰ ਧ੍ਰੀਕ ਕੇ ਨਾਚ-ਕਮਰੇ ਵਲ ਲੈ ਗਇਆ, ਤੇ ਇਕ ਹਜੂਰੀਏ ਨੂੰ ਕਿਹਾ, "ਸ਼ਾਹਜ਼ਾਦਾ ਨਿਖਲੀਊਧਵ ਦੇ ਆਉਣ ਦੀ ਖਬਰ ਕਰਦੇ", ਤੇ ਆਪ ਠਹਰਿਆ ਨਾਂਹ । ਹਜੂਰੀਆਂ ਦੁੜਕੀ ਹੋਕੇ ਉਹਦੇ ਕੋਲ ਦੀ ਲੰਘ ਗਇਆ ।

"ਆਪ ਹੁਕਮ ਕਰੋ———ਮੈਂ ਹਾਜਰ ਹਾਂ———ਪਰ ਪਹਿਲਾਂ ਮੇਰੀ ਵਹੁਟੀ ਨੂੰ ਤਾਂ ਮਿਲ ਲੈ, ਪਿਛਲੀ ਵੇਰੀ ਵੀ ਉਸ ਮੇਰੀ ਬੜੀ ਖਬਰ ਲਈ ਸੀ ਕਿ ਮੈਂ ਆਪਨੂੰ ਬਿਨਾਂ ਉਹਦੇ ਮਿਲਣ ਦੇ ਕਿਉਂ ਜਾਣ ਦਿੱਤਾ ਸੀ।"

ਇੰਨੇ ਵਿੱਚ ਉਹ ਗੋਲ ਕਮਰੇ ਵਿੱਚ ਪਹੁੰਚ ਗਏ, ਹਜੂਰੀਏ ਨੇ ਅੱਗੇ ਹੀ ਖਬਰ ਦੇ ਦਿੱਤੀ ਸੀ, ਤੇ ਸਵਾਣੀਆਂ ਦੀਆਂ ਟੋਪੀਆਂ ਤੇ ਸਿਰਾਂ ਵਿੱਚ ਦੀ, ਜਿਹੜੇ ਆਲੇ ਦੁਆਲੇ ਸਾਰੇ ਘੇਰਾ ਪਾਈ ਖੜੀਆਂ ਸਨ, ਐਨਾ ਇਗਨਾਤਏਵਨਾ ਵਾਈਸ ਗਵਰਨਰ ਦੀ ਵਹੁਟੀ ਦਾ ਹਸੂ ਹਸੂ ਕਰਦਾ ਮੂੰਹ

ਨਿਖਲੀਊਧਵ ਵਲ ਵੇਖ ਕੇ ਚਮਕਿਆ । ਗੋਲ ਕਮਰੇ ਦੇ

੫੫੮