ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/591

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿਆਰੇ ਮਿਤਰੋ", (ਫਰਾਂਸੀਸੀ ਵਿੱਚ) ਤੇ ਓਨ੍ਹੇ ਮੈਸਲੈਨੀਕੋਵ ਦਾ ਹੱਥ ਦਬਾਇਆ।

"ਹੁਣ ਆਓ ਉੱਪਰ———ਮੈਂ ਬੜਾ ਹੀ ਖੁਸ਼ ਹੋਇਆ ਹਾਂ ਕਿ ਆਪ ਆ ਗਏ ਹੋ," ਮੈਸਲੈਨੀਕੋਵ ਨੇ ਓਹਦਾ ਹੱਥ ਪਕੜ ਕੇ, ਬੜੀ ਨਿੱਘੀ ਹੋ ਗਈ ਤਬੀਅਤ ਨਾਲ ਕਹਿਆ । ਓਹ ਮੋਟਾ ਹੁੰਦਿਆਂ ਵੀ, ਪੌੜੀਆਂ ਉੱਪਰ ਛੇਤੀ ਛੇਤੀ ਚੜ੍ਹਿਆ । ਓਸ ਦਿਨ ਓਹ ਖਾਸ ਢੰਗ ਤਬੀਅਤ ਵਿੱਚ ਸੀ । ਇਸ ਤਬੀਅਤ ਦੇ ਉੱਪਰ ਉਠ ਜਾਣ ਦਾ ਕਾਰਨ ਉਹ ਖਾਸ ਧਿਆਨ ਸੀਜਿਹੜਾ ਹੁਣੇ ਹੀ ਗਏ ਗਏ ਓਸ ਵਡੇ ਅਫਸਰ ਨੇ ਉਸ ਵਲ ਕੀਤਾ ਸੀ। ਜਦ ਕਦੀ ਵੀ ਕੋਈਵੱਡਾ ਅਫਸਰ ਉਹਦਾ ਇਸ ਤਰਾਂ ਦਾ ਖਾਸ ਧਿਆਨ ਕਰਦਾ ਹੁੰਦਾ ਸੀ ਉਹਦੀ ਖੁਸ਼ੀ ਦਾ ਉਭਾਰ ਇਸੀ ਤਰਾਂ ਹੋ ਜਾਇਆ ਕਰਦਾ ਸੀ, ਜਿਵੇਂ ਇਕ ਪਿਆਰ ਕਰਨ ਵਾਲੇ ਕੁੱਤੇ ਦਾ ਹੁੰਦਾ ਹੁੰਦਾ ਹੈ, ਜਦ ਕਦੀ ਵੀ ਉਹਦਾ ਮਾਲਕ ਉਹਦੀ ਕੰਡ ਉੱਪਰ ਹੱਥ ਫੇਰਦਾ ਹੈ ਯਾ ਓਹ ਨੂੰ ਪਿਆਰ ਨਾਲ ਥੱਪੜ ਮਾਰਦਾ ਹੈ, ਯਾ ਉਹਦੇ ਕੰਨਾਂ ਨੂੰ ਖੁਰਕਦਾ ਹੈ———ਤੇ ਉਹ ਕੁੱਤਾ ਆਪਣੀ ਦੁਮ ਹਿਲਾਂਦਾ ਹੈ ਨੀਂਵਾ ਹੋ ਕੂਰ ਕੂਰ ਕਰਦਾ ਹੈ, ਅਗੇ ਪਿਛੇ ਦੌੜਦਾ ਹੈ, ਆਪਣੇ ਕੰਨ ਤਲੇ ਪਾ ਕੁਛ ਦਬਕਦਾ ਹੈ, ਕੁਛ ਭਬਕਦਾ ਹੈ, ਤੇ ਇਕ ਚੱਕਰ ਵਿੱਚ ਪਾਗਲਾਂ ਵਾਂਗ ਘੁੱਮਰਘੇਰੀਆਂ ਖਾ ਖਾ ਉਹਦੇ ਅੱਗੇ ਪਿੱਛੇ ਪਾਇਲਾਂ ਜੇਹੀਆਂ ਪਾਣ ਲਗ ਜਾਂਦਾ ਹੈ। ਮੈਸਲੈਨੀਕੋਵ ਵੀ ਇਹ ਸਭ ਕੁਛ ਕਰਨ ਉੱਪਰ ਆਇਆ ਹੋਇਆ ਸੀ। ਉਸ ਨੇ ਨਿਖਲੀਊਧਵ ਦੇ ਮੂੰਹ ਦਾ ਸੰਜੀਦਾ ਰੰਗ ਤੇ ਤੌਰ ਗੌਲਿਆ ਹੀ ਨਹੀਂ

੫੫੭