ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/588

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਉਹ ! ਇਹ ਬਿਲਕੁਲ ਬੇ ਸੂਦ ਹੋਵੇਗਾ," ਵਕੀਲ ਨੇ ਮੁਸਕਰਾ ਕੇ ਕਹਿਆ, "ਉਹ ਤਾਂ ਇਹੋ ਜੇਹਾ ਇਕ.........ਕੀ ਉਹ ਆਪ ਦਾ ਕੋਈ ਦੋਸਤ ਜਾਂ ਰਿਸ਼ਤੇਦਾਰ ਤਾਂ ਨਹੀਂ———ਇਹੋ ਜੇਹਾ ਇਕ ਅਭੱਨਕ ਹੈ । ਜੇ ਮੈਂ ਇਹ ਕਹਿ ਸਕਦਾ ਹਾਂ, ਤੇ ਅਭੱਨਕ ਹੁੰਦਿਆਂ ਓਹ ਸੌਹਰਾ ਮੱਕਾਰ ਹੈਵਾਨ ਹੈ।"

ਨਿਖਲੀਊਧਵ ਨੂੰ ਚੇਤੇ ਆ ਗਇਆ ਸੀ ਕਿ ਮੈਸਲੈਨੀਕੋਵ ਨੇ ਇਸ ਵਕੀਲ ਬਾਬਤ ਕੀ ਕਹਿਆ ਸੀ———ਉਹਦੀ ਗੱਲ ਦਾ ਜਵਾਬ ਦਿੱਤਾ ਨਾ ਤੇ ਛੁਟੀ ਮੰਗਕੇ ਮੈਸਲੈਨੀਕੋਵ ਵਲ ਚਲਾ ਗਇਆ । ਉਸ ਪਾਸੋਂ ਓਸ ਦੋ ਗੱਲਾਂ ਮੰਗਣੀਆਂ ਸਨ : ਇਕ ਤਾਂ ਇਹ ਕਿ ਮਸਲੋਵਾ ਨੂੰ ਹਸਪਤਾਲ ਬਦਲ ਦਿੱਤਾ ਜਾਵੇ ਤੇ ਦੂਜੀ ਗਲ ਉਹਨਾਂ ੧੩੦ ਬੰਦਿਆਂ ਬਾਬਤ ਸੀ ਜਿਹੜੇ ਪਾਸਪੋਰਟ ਬਿਨਾ ਕੈਦ ਸਨ । ਉਸ ਲਈ ਇਹੋ ਜੇਹੇ ਆਦਮੀ ਥੀਂ ਰਿਆਇਤਾਂ ਮੰਗਣਾ ਜਿਹਦੀ ਉਹ ਇੱਜ਼ਤ ਨਹੀਂ ਸੀ ਕਰਦਾ ਬੜਾ ਕਠਿਨ ਸੀ, ਪਰ ਆਪਣੀ ਔਕੜਾਂ ਨੂੰ ਸਿਰੇ ਚਾੜ੍ਹਨ ਲਈ ਹੋਰ ਕੋਈ ਰਾਹ ਨਹੀਂ ਸੀ। ਇਨ੍ਹਾਂ ਸਭ ਗੱਲਾਂ ਦੇ ਵਿਚ ਦੀ ਲੰਘਣਾ ਜਰੂਰੀ ਹੋ ਚੁੱਕਾ ਸੀ।

ਜਦ ਉਹ ਕਰਾਏ ਦੀ ਬੱਘੀ ਵਿਚ ਮੈਸਲੈਨੀਕੋਵ ਦੇ ਦਰਵਾਜ਼ੇ ਉੱਪਰ ਪਹੁੰਚਿਆ, ਅੱਗੇ ਸਾਹਮਣੇ ਵੜਨ ਵਾਲੇ ਦਰਵਾਜ਼ੇ ਉੱਪਰ ਕਈ ਬੱਘੀਆਂ ਖੜੀਆਂ ਸਨ । ਇਨ੍ਹਾਂ ਨੂੰ ਵੇਖ ਕੇ ਉਹਨੂੰ ਚੇਤੇ ਆਇਆ ਕਿ ਉਸ ਦਿਨ ਵਾਈਸ ਗਵਰਨਰ

੫੫੪