ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/587

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੫੭

ਦੂਜੇ ਦਿਨ ਨਿਖਲੀਊਧਵ ਵਕੀਲ ਨੂੰ ਮਿਲਣ ਗਇਆ-ਤੇ ਉਹਨੂੰ ਮੈਨਸ਼ੋਵਾਂ ਦੇ ਮੁਕੱਦਮੇ ਬਾਬਤ ਦੱਸਿਆ, ਤੇ ਉਹਦੀ ਮਿੰਨਤ ਕੀਤੀ ਕਿ ਉਨ੍ਹਾਂ ਦੇ ਬਚਾ ਲਈ ਉਹ ਖੜਾ ਹੋਵੇ । ਵਕੀਲ ਨੇ ਮਿਸਲ ਦੇਖਣ ਦਾ ਇਕਕਾਰ ਕੀਤਾ ਤੇ ਜੇ ਉਹੋ ਗਲ ਨਿਕਲੀ ਜੋ ਨਿਖਲੀਊਧਵ ਨੇ ਦੱਸੀ ਸੀ ਤਦ ਉਹ ਬਿਨਾਂ ਫੀਸ ਲੈਣ ਦੇ ਉਨ੍ਹਾਂ ਦੇ ਬਚਾ ਲਈ ਲੜੇਗਾ । ਨਿਖਲੀਊਧਵ ਨੇ ਉਹਨੂੰ ੧੩੦ ਆਦਮੀਆਂ ਬਾਬਤ, ਜਿਹੜੇ ਇਕ ਕਾਗਤੀ ਇਸਤਲਾਹੀ ਗ਼ਲਤੀ ਕਰਕੇ ਅੰਦਰ ਡੱਕੇ ਹੋਏ ਸਨ, ਕਹਿਆ, ਤੇ ਪੁਛਿਆ, "ਇਹ ਗਲ ਕਿਹਦੇ ਇਖਤਿਆਰ ਦੀ ਹੈ ? ਕਿਹਦੀ ਗਲਤੀ ਹੈ ?"

ਵਕੀਲ ਇਕ ਮਿੰਟ ਚੁਪ ਰਹਿਆ, ਸਾਫ ਸੀ ਕਿ ਉਹ ਸੋਚ ਕੇ ਠੀਕ ਠੀਕ ਪਤਾ ਦੇਵਣਾ ਚਾਹੁੰਦਾ ਸੀ।

"ਕਿਹਦਾ ਕਸੂਰ ਹੈ ? ਕਿਸੀ ਦਾ ਵੀ ਨਹੀਂ," ਉਸ ਫੈਸਲਾ ਕਰਕੇ ਕਹਿਆ. "ਕੋਤਵਾਲ ਨੂੰ ਪੁਛੋ———ਕਹੇਗਾ, ਗਵਰਨਰ ਦਾ ਕਸੂਰ ਹੈ———ਗਵਰਨਰ ਨੂੰ ਪੁੱਛੋ ਤਾਂ ਕਹੇਗਾ, ਕੋਤਵਾਲ ਦਾ ਕਸੂਰ ਹੈ, ਕਿਸੀ ਦਾ ਵੀ ਕਸੂਰ ਨਹੀਂ ।"

"ਮੈਂ ਨੈਬ ਕੋਤਵਾਲ ਨੂੰ ਮਿਲਣ ਹੁਣੇ ਜਾਣਾ ਹੈ, ਮੈਂ ਉਹਨੂੰ ਦੱਸਾਂਗਾ |