ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/584

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿੱਚ ਇੰਨਾ ਕਲੇਸ਼ ਤੇ ਦੁਖ ਤੇ ਦਰਦ ਤੇ ਗ਼ਮ ਤੇ ਫਿਰਾਕ ਪੈਦਾ ਕਰ ਰਹੇ ਹਨ, ਜੈਸਾ ਕਿ ਅੱਜ ਇਸ ਕਮਰੇ ਵਿੱਚ ਸਾਹਮਣੇ ਦਿਸ ਰਹਿਆ ਸੀ———ਤੇ ਇਹ ਜ਼ਾਹਰ ਹੋ ਰਹਿਆ ਸੀ ਕਿ ਇਹ ਗੱਲ ਓਹਨੂੰ ਬੜਾ ਹੀ ਦਿਲ ਦੁਖਾਵਾਂ ਅਸਰ ਕਰ ਰਹੀ ਸੀ ।

ਆਖਰ ਕੈਦੀ ਤੇ ਉਨ੍ਹਾਂ ਦੇ ਸੰਬੰਧੀ ਆਪੇ ਵਿੱਚ ਦੀ ਜੁਦਾ ਹੋ ਹੀ ਗਏ———ਕੈਦੀ ਤਾਂ ਅੰਦਰ ਦੇ ਦਰਵਾਜ਼ੇ ਵਿੱਚ ਦੀ ਅੰਦਰ ਚਲੇ ਗਏ ਤੇ ਦੂਜੇ ਬਾਹਰ ਦੇ ਦਰਵਾਜ਼ੇ ਰਾਹੀਂ ਵਗ ਗਏ । ਓਹ ਰਬਰ ਵਾਲੀ ਜੈਕਟਾਂ ਵਾਲੇ ਆਦਮੀ ਤੇ ਓਹ ਤਪਦਿਕ ਵਾਲਾ ਗਭਰੂ ਤੇ ਇਹ ਬੈਰਾਨਿਆਂ ਜੇਹਾ ਆਦਮੀ ਸਾਰੇ ਬਾਹਰ ਚਲੇ ਗਏ । ਮੇਰੀ ਪਾਵਲੋਵਨਾ ਵੀ ਓਸ ਮੁੰਡੇ ਨੂੰ ਨਾਲ ਲਿਆ ਹੋਇਆਂ, ਜਿਹੜਾ ਕੈਦਖਾਨੇ ਵਿੱਚ ਜੰਮਿਆ ਸੀ, ਚਲੀ ਗਈ । ਏਵੇਂ ਦੇਖਣ ਵਾਲੇ ਆਏ ਬੰਦੇ ਵੀ ਤੁਰ ਗਏ । ਓਹ ਬੁਢਾ ਆਦਮੀ ਨੀਲੀਆਂ ਐਨਕਾਂ ਵਾਲਾ, ਆਪਣੇ ਬੜੇ ਭਾਰੇ ਹੋਏ ਕਦਮ ਚੁੱਕਦਾ, ਨਿਖਲੀਊਧਵ ਦੇ ਪਿੱਛੇ ਪਿੱਛੇ ਨਿਕਲਿਆ ।

"ਇਹ ਚੀਜ਼ਾਂ ਦੀ ਕੇਹੀ ਅਜੀਬ ਜੇਹੀ ਹਾਲਤ ਹੈ," ਉਸ ਗਲੋਖੜ ਜੇਹੇ ਨੌਜਵਾਨ ਨੇ ਆਪਣੀ ਟੁੱਕੀ ਗਈ ਗਲ ਮੁੜ ਸ਼ੁਰੂ ਕਰ ਦਿਤੀ, ਜਿਵੇਂ ਉਹ ਨਿਖਲੀਊਧਵ ਦੇ ਨਾਲ ਨਾਲ ਪੌੜੀਆਂ ਉੱਪਰ ਉਤਰ ਰਹਿਆ ਸੀ, ਤਾਂ ਵੀ ਇਨਸਪੈਕਟਰ - ਲਈ ਸਾਡਾ ਸ਼ੁਕਰਗੁਜ਼ਾਰ ਹੋਣ ਲਈ ਦਲੀਲ ਹੈ, ਜਿਸ ਸਾਡੀ ਖਾਤਰ ਕਾਇਦਿਆਂ ਦੀ ਪੂਰੀ ਪਾਬੰਧੀ ਨਹੀਂ ਕੀਤੀ, ਬੜਾ ਦਾਇਆਵਾਨ ਪੁਰਸ਼ ਜੇ, ਆਖਰ

੫੫੦