ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/583

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕ ਕੈਦੀ, ਇਕ ਕਾਨਵਿਕਟ ਜਿਹਨੂੰ ਜਲਾਵਤਨੀ ਤੇ ਸਖਤ ਮੁਸ਼ੱਕਤ ਦੀ ਸਜ਼ਾ ਹੋ ਚੁਕੀ ਹੈ । ਇਨ੍ਹਾਂ ਦੋਹਾਂ ਨੂੰ ਘਟੋ ਘਟ ਅਨੰਦ ਲੈ ਲੈਣ ਦਿਓ———ਹਾਏ ਇਨ੍ਹਾਂ ਨੂੰ ਨਿਖੇੜ ਦੇਣਾ ਕਿੰਨਾ ਹੀ ਸਿਤਮ ਹੈ," ਨੌਜਵਾਨ ਨੇ ਹੋਰ ਕਹਿਆ ਜਦ ਕਿ ਓਹ ਉਸ ਤਪਦਿਕ ਵਾਲੇ ਦੀ ਮਾਂ ਦੀਆਂ ਭੁੱਬਾਂ ਦੀ ਆਵਾਜ਼ ਦੂਜੇ ਪਾਸੇ ਸੁਣ ਰਹਿਆ ਸੀ ।

"ਹੁਣ ਮੇਰੇ ਚੰਗੇ ਬੰਦਿਓ ! ਮਿਹਰਬਾਨੀ ਕਰਕੇ, ਮਿਹਰਬਾਨੀ ਕਰਕੇ ਮੈਨੂੰ ਕੜੇ ਰਵਈਏ ਵਰਤਨ ਦੀ ਲੋੜ ਨ ਪਵਾਓ।" ਇਨਸਪੈਕਟਰ ਨੇ ਆਪਣੇ ਇਹ ਲਫਜ਼ ਕਈ ਵੇਰੀ ਦੁਹਰਾਏ । "ਮਿਹਰਬਾਨੀ ਕਰੋ !" ਓਸ ਮਾੜੀ ਜੇਹੀ ਅਟਕਦੀ ਆਵਾਜ਼ ਵਿੱਚ ਫਿਰ ਕਹਿਆ, "ਹੁਣ ਵਕਤ ਸਿਰੇ ਚੜ੍ਹ ਚੁਕਾ ਹੈ, ਤੁਹਾਡਾ ਕੀ ਮਤਲਬ ਹੈ ! ਇਹੋ ਜੇਹੀ ਕਾਰਵਾਈ ਨਾ ਮੁਮਕਿਨ ਹੈ !........ਮੈਂ ਹੁਣ ਤੁਹਾਨੂੰ ਆਖਰੀ ਵੇਰ ਕਹਿ ਰਹਿਆ ਜੇ ! ਸੁਣੋ ਸੁਣ," ਓਸ ਥੱਕੀ ਜੇਹੀ ਆਵਾਜ਼ ਵਿੱਚ ਕਹਿਆ, ਆਪਣੀ ਸਿਗਰਟ ਇਕ ਬੁਝਾਈ, ਦੂਜੀ ਜਗਾਈ।

ਸਾਫ ਸੀ ਕਿ ਭਾਵੇਂ ਓਹ ਰਵਈਏ, ਜਿਨ੍ਹਾਂ ਦੇ ਪ੍ਰਚਲਤ ਕਰਨ ਨਾਲ ਮਨੁਖ, ਬਿਨਾਂ ਆਪਣੀ ਜ਼ਾਤੀ ਜ਼ਿਮੇਵਾਰੀ ਮਹਿਸੂਸ ਕਰਨ ਦੇ, ਦੂਜਿਆਂ ਨਾਲ ਬੁਰਾਈ ਕਰਦੇ ਚਲੇ ਜਾਂਦੇ ਹਨ, ਐਸੇ ਪੇਚ ਖੇਡਣ ਵਾਲੇ, ਪੁਰਾਣੇ ਤੇ ਆਮ ਹੋ ਰਹੇ ਸਨ, ਤਾਂ ਵੀ ਇਨਸਪੈਕਟਰ ਆਪਣੇ ਅੰਦਰ ਗਰੀਬਾਨ ਵਿੱਚ ਇਹ ਮਹਿਸੂਸ ਕਰਨ ਥੀਂ ਰੁਕ ਨਹੀਂ ਸੀ ਸਕਦਾ ਕਿ ਓਹ ਆਪ ਉਨ੍ਹਾਂ ਮੁਜਰਿਮਾਂ ਵਿੱਚੋਂ ਇਕ ਹੈ ਜਿਹੜੇ ਦੁਨੀਆਂ

੫੪੯