ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/577

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਰਸ ਆਇਆ, ਪਰ ਓੱਨਾਂ ਨਹੀਂ ਜਿੰਨਾ ਮੈਨਸ਼ੋਵਾਂ ਉੱਪਰ, ਓਹ ਕਿਸਾਨ ਬੰਦੇ ਜੇਹੜੇ ਬਿਨਾ ਕਿਸੀ ਅਪਰਾਧ ਦੇ ਜੇਲ ਵਿੱਚ ਡੱਕੇ ਪਏ ਸਨ । ਇਹ ਤੀਮੀਂ ਤਾਂ ਇਸ ਲਈ ਤਰਸ ਜੋਗ ਸੀ ਕਿ ਇਹਦੇ ਦਿਮਾਗ ਵਿੱਚ ਇਕ ਖਲਬਲੀ ਮੱਚੀ ਹੋਈ ਸੀ । ਇਹ ਸਾਫ ਸੀ ਕਿ ਉਹ ਆਪਣੇ ਆਪ ਨੂੰ ਇਕ ਸੂਰਮੱਤਾ ਭਰੀ ਤੀਮੀਂ ਸਮਝ ਰਹੀ ਸੀ ਕਿ ਉਹ ਆਪਣੇ ਮੰਨੇ ਮਨੋਰਥ ਲਈ ਆਪਣੀ ਜਾਨ ਤਕ ਕੁਰਬਾਨ ਕਰਨ ਨੂੰ ਤਿਆਰ ਸੀ ; ਤਾਂ ਵੀ ਓਹ ਕਿਸੀ ਨੂੰ ਦੱਸ ਸਕਣ ਦੇ ਕੀ ਕਾਬਿਲ ਨਹੀਂ ਸੀ ਕਿ ਉਹਦਾ ਮੰਨਿਆ ਧਰਮ ਕੀ ਹੈ ਤੇ ਓਹਦੀ ਫਤਹਿ ਕਿਸ ਗੱਲ ਵਿੱਚ ਹੈ ਸੀ ।

ਉਹ ਕੰਮ ਜਿਸ ਲਈ ਵੇਰਾ ਦੁਖੋਵਾ ਨਿਖਲੀਊਧਵ ਨੂੰ ਮਿਲਣਾ ਚਾਹ ਰਹੀ ਸੀ——ਇਹ ਸੀ:——ਓਹਦੀ ਇਕ ਦੋਸਤ, ਇਕ ਲੜਕੀ ਸ਼ੁਸਤੋਵਾ ਨਾਮ ਦੀ ਜਿਹੜੀ ਇਨ੍ਹਾਂ ਦੀ ਬਣੀ ਸੁਸੈਟੀ ਦੀ ਕਿਸੇ ਸਬਸੈਕਸ਼ਨ ਦੀ ਵੀ ਮੈਂਬਰ ਨਹੀਂ ਸੀ, ਪੰਜ ਮਹੀਨੇ ਹੋਏ ਸਨ ਫੜੀ ਗਈ ਸੀ ਤੇ ਪੈਤਰੋਪਾਵਲੋਵਸਕੀ ਦੇ ਕਿਲੇ ਵਿੱਚ ਕੈਦ ਸੀ, ਕਿਉਂਕਿ ਉਸ ਪਾਸੋਂ ਕੁਛ ਐਸੀਆਂ ਕਿਤਾਬਾਂ ਤੇ ਕਾਗਜ਼ ਮਿਲੇ ਸਨ ਜਿਹੜੇ ਸਰਕਾਰ ਨੇ ਵਰਜਿਤ ਕੀਤੇ ਹੋਏ ਸਨ (ਤੇ ਜੇਹੜੇ ਕਾਗਜ਼ ਉਸ ਕੁੜੀ ਪਾਸ ਹੋਰ ਕੋਈ ਲੋਕੀ ਰੱਖ ਗਏ ਸਨ) । ਤੇ ਦੁਖੋਵਾ ਆਪਣੇ ਆਪ

੫੪੩