ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/575

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੫੫

ਕਮਰੇ ਦੇ ਪਿੱਛੋਂ ਦੇ ਇਕ ਦਰਵਾਜ਼ੇ ਵਿੱਚ ਦੀ ਵੇਰਾ ਦੁਖੋਵਾ ਰੀਂਘਦੀ ਜੇਹੀ ਟੋਰ ਨਾਲ ਅੰਦਰ ਆਈ, ਪਤਲੀ ਤੇ ਪੀਲੀ ਸੀ ਪਰ ਉਹਦੀਆਂ ਅੱਖਾਂ ਮੋਟੀਆਂ ਤੇ ਮਿਹਰਬਾਨ ਸਨ ।

"ਆਪ ਦੇ ਆਉਣ ਦੀ ਮੈਂ ਧੰਨਵਾਦੀ ਹਾਂ," ਨਿਖਲੀਊਧਵ ਦਾ ਹੱਥ ਆਪਣੇ ਹੱਥ ਵਿੱਚ ਲੈ ਕੇ ਓਸ ਕਹਿਆ, "ਆਪ ਨੂੰ ਮੈਂ ਯਾਦ ਭੀ ਆਈ ਹਾਂ ? ਆਓ, ਬਹਿ ਜਾਈਏ ।"

"ਮੈਨੂੰ ਤੈਨੂੰ ਇਥੇ ਇਸ ਤਰ੍ਹਾਂ ਮਿਲਣ ਦਾ ਕੋਈ ਖਾਬ ਖਿਆਲ ਹੀ ਨਹੀਂ ਸੀ ।"

"ਉਹ ! ਮੈਂ ਇਥੇ ਬੜੀ ਖੁਸ਼ੀ ਹਾਂ———ਅਨੰਦ ਮੰਗਲ, ਮੈਂ ਚਾ ਭਰੀ ਹਾਂ, ਮੈਨੂੰ ਕੋਈ ਚਾਹਨਾ ਨਹੀਂ," ਵੇਰਾ ਦੁਖੋਵਾ ਨੇ ਆਪਣੀਆਂ ਵੱਡੀਆਂ ਮਿਹਰਬਾਨ ਗੋਲ ਅੱਖਾਂ ਜਿਨ੍ਹਾਂ ਵਿੱਚ ਮਾਮੂਲੀ ਤ੍ਰੈਹਿਣ ਜੇਹੇ ਦਾ ਰੰਗ ਸੀ ਨਿਖਲੀਊਧਵ ਵਿੱਚ ਗਡ ਕੇ ਕਹਿਆ ਤੇ ਆਪਣੀ ਪਤਲੀ ਪਰ ਪਤੀਲੀ ਗਰਦਨ ਮਰੋੜ ਰਹੀ ਸੀ ਜਿਹਨੂੰ ਉਹਦੀ ਮੈਲੀ ਕਮੀਜ਼ ਦਾ ਮੈਲਾ ਜੜਿਆ ਮਰਾੜਿਆ ਬਦਸ਼ਕਲ ਕਾਲਰ ਲਪੇਟ ਰਿਹਾ ਸੀ ।

ਨਿਖਲੀਊਧਵ ਨੇ ਪੁਛਿਆ ਕਿ ਓਹ ਕਿਸ ਤਰਾਂ