ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/571

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਹੀ ਇਕ ਛੋਟੇ ਵਾਲਾਂ ਵਾਲੀ, ਮੋਟੀ, ਲਾਲ ਮੂੰਹ ਤੇ ਬੜੀਆਂ ਦਿੱਖਵਾਲੀਆਂ ਅੱਖਾਂ ਵਾਲੀ, ਚਿੱਟੀ ਪੋਸ਼ਾਕ ਤੇ ਕੇਪ ਪਾਈ ਇਕ ਲੜਕੀ ਸੀ, ਤੇ ਬੜੇ ਪਿਆਰ ਨਾਲ ਉਸ ਬੁੱਢੀ ਨੂੰ ਥਬੋਕ ਰਹੀ ਸੀ । ਇਸ ਲੜਕੀ ਦੀ ਹਰ ਇਕ ਚੀਜ਼ ਬੜੀ ਸੋਹਣੀ ਸੀ———ਓਹਦੇ ਵੱਡੇ ਚਿੱਟੇ ਹੱਥ, ਉਹਦੇ ਛੋਟੇ ਲਹਿਰਦਾਰ ਪੱਟੇ, ਉਹਦੇ ਪੀਂਢੇ ਨੱਕ ਤੇ ਹੋਠ, ਪਰ ਉਹਦੇ ਚਿਹਰੇ ਦਾ ਸਭ ਥੀਂ ਵਧ ਦਿਲ ਖਿਚਵਾਂ ਜਾਦੂ ਉਹਦੀਆਂ ਨਰਮ ਤੇ ਸੱਚ ਭਰੀਆਂ ਬਦਾਮ———ਅੱਖਾਂ ਸਨ । ਉਹ ਸੋਹਣੀਆਂ ਅੱਖਾਂ ਉਸ ਰੋਂਦੀ ਮਾਂ ਵੱਲੋਂ ਕੁਛ ਛਿਨ ਲਈ ਉੱਠ ਕੇ ਨਿਖਲੀਊਧਵ ਨੂੰ, ਜਦ ਉਹ ਆਇਆ ਸੀ, ਵੇਖਣ ਲੱਗ ਪਈਆਂ ਸਨ ਤੇ ਉਹਦੀ ਨਿਗਾਹ ਨਾਲ ਜਾ ਟੱਕਰ ਖਾਧੀ ਸੀ । ਪਰ ਝੱਟ ਉਸ ਨੇ ਨਜ਼ਰ ਪਿਛੇ ਕਰ ਲਈ ਤੇ ਉਸ ਮਾਂ ਨੂੰ ਕੁਛ ਕਹਿਣ ਲੱਗ ਪਈ।

ਪਿਆਰੂਆਂ ਦੀ ਜੋੜੀ ਥੀਂ ਬਹੂੰ ਦੂਰ ਨਹੀਂ, ਇਕ ਕਾਲਾ ਰੁਲਿਆ ਖੁਲਿਆ ਜੇਹਾ ਆਦਮੀ ਬੜੇ ਉਦਾਸ ਮੂੰਹ ਵਾਲਾ ਇਕ ਅਣਦਾਹੜੀਏ ਮਿਲਣ ਆਏ ਨਾਲ ਗੁੱਸੇ ਨਾਲ ਗਲ ਬਾਤ ਕਰ ਰਹਿਆ ਸੀ ਤੇ ਇਹ ਅਣਦਾਹੜੀਆ ਇਉਂ ਦਿੱਸਦਾ ਸੀ ਕਿ ਸਕੋਪਟਸੀ ਮੱਤ ਦਾ ਹੈ———(ਇਸ ਮੱਤ ਵਾਲੇ ਆਪਣੇ ਆਪ ਨੂੰ ਪਵਿਤ੍ਰ ਰੱਖਣ ਲਈ ਖੱਸੀ ਕਰਵਾ ਲੈਂਦੇ ਸਨ) ।

ਨਿਖਲੀਊਧਵ ਇਨਸਪੈਕਟਰ ਦੇ ਕੋਲ,

੫੩੭