ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/570

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਸੀ । ਛੋਟੀ ਜੈਕਟ ਪਾਈ ਹੋਈ ਸੀ ਸੂ ਤੇ ਇਕ ਅਧਖੜ ਉਮਰ ਦੀ ਕਾਲੇ ਭਰਵੱਟਿਆਂ ਵਾਲੀ ਤੀਮੀਂ ਦੇ ਅੱਗੇ ਖੜਾ ਸੀ, ਜਿਹਨੂੰ ਉਹ ਨੌਜਵਾਨ ਬੜੀ ਸਰਗਰਮੀ ਨਾਲ ਕੁਝ ਕਹਿ ਰਹਿਆ ਸੀ ਤੇ ਆਪਣੇ ਹੱਥਾਂ ਨਾਲ ਹੀ ਇਕ ਬੁੱਢਾ ਆਦਮੀ ਨੀਲੀਆਂ ਐਨਕਾਂ ਪਾਈਆਂ ਹੋਈਆਂ, ਇਕ ਜਵਾਨ ਤੀਮੀਂ ਦੇ ਹਥ ਫੜੇ ਹੋਏ ਬੈਠਾ ਸੀ ।ਓਹ ਤੀਮੀਂ ਕੈਦੀਆਂ ਦੇ ਕਪੜਿਆਂ ਵਿੱਚ ਸੀ ਤੇ ਉਸ ਨਾਲ ਕੁਛ ਗਲ ਬਾਤ ਕਰ ਰਹੀ ਸੀ । ਇਕ ਸਕੂਲ ਦਾ ਲੜਕਾ ਡਰੇ ਤੇ ਤ੍ਰੈਹੇ ਹੋਏ ਮੂੰਹ ਵਾਲਾ, ਇਸ ਬੁੱਢੇ ਨੂੰ ਦੇਖ ਰਹਿਆ ਸੀ । ਇਹ ਨੁੱਕਰ ਵਿੱਚ ਇਕ ਪਿਆਰੂਆਂ ਦੀ ਜੋੜੀ ਬੈਠੀ ਸੀ———ਕੁੜੀ ਤਾਂ ਬਿਲਕੁਲ ਜਵਾਨ ਤੇ ਸੋਹਣੀ ਸੀ, ਛੋਟੇ ਛੋਟੇ ਸੋਹਣੇ ਵਾਲ ਤੇ ਬੜੇ ਫੁਰਤੀਲੇ ਰੰਗ ਢੰਗ ਵਾਲੀ ਸੀ ਤੇ ਬੜੀ ਸ਼ਾਨਦਾਰ ਪੋਸ਼ਾਕ ਪਾਈ ਹੋਈ ਸੀ ਤੇ ਗਭਰੂ ਦੇ ਬੜੇ ਪਤਲੇ ਨਕਸ਼ ਸਨ ਤੇ ਲਹਿਰਦਾਰ ਵਾਲ ਤੇ ਰਬੜ ਦੀ ਜੈਕਟ ਪਾਈ ਸੀ ਸੂ । ਓਹ ਦੋਵੇਂ ਮਸਤ ਇਕ ਦੂਜੇ ਨਾਲ ਗੋਸ਼ੇ ਕਰ ਰਹੇ ਸਨ ਤੇ ਇਉਂ ਜਾਪਦਾ ਸੀ ਜਿਵੇਂ ਇਕ ਦੂਜੇ ਦੇ ਪਿਆਰ ਨਾਲ ਚਕਾ ਚੂੰਧ ਹੋਏ ਹੋਏ ਬੇਹੋਸ਼ ਜੇਹੇ ਸਨ । ਮੇਜ਼ ਦੇ ਸਭ ਥੀਂ ਨੇੜੇ ਇਕ ਚਿਟੇ ਸਿਰੀ ਕਾਲੀ ਬੁੱਢੀ ਬੈਠੀ ਸੀ, ਸਾਫ ਸੀ ਕਿ ਓਹ ਸੀ ਮਾਂ ਉਸ ਤਪਦਿਕ ਹੋਏ ਹੋਏ ਨੌਜਵਾਨ ਦੀ ਜਿਹਨੇ ਰਬੜ ਦੀ ਜੈਕਟ ਪਾਈ ਹੋਈ ਸੀ———ਤੇ ਉਹਦਾ ਸਿਰ ਪੁਤ ਦੇ ਮੋਂਢੇ ਉੱਪਰ ਸੁਟਿਆ ਹੋਇਆ ਸੀ———ਉਹ ਉਹਨੂੰ ਕੁਛ ਕਹਿਣ ਦਾ ਯਤਨ ਕਰ ਰਹੀ ਸੀ ਪਰ ਉਹਦੇ ਰੋਣ ਦੇ ਹਟਕੋਰਿਆਂ ਨੇ ਕੁਛ ਕਹਿਣ ਨ ਦਿੱਤਾ । ਓਸ ਕਈ ਵਾਰ ਕੋਸ਼ਸ਼ ਕੀਤੀ ਪਰ ਫਿਰ ਰੁਕ ਜਾਂਦੀ ਸੀ। ਜਵਾਨ ਦੇ ਹੱਥ ਇਕ ਕਾਗਜ਼ ਸੀ ਤੇ ਬੇਮਤਲਬਾ ਓਸ ਕਾਗਜ਼ ਨੂੰ ਕਦੀ ਠੱਪਦਾ, ਕਦੀ ਦੱਬਦਾ ਸੀ, ਤੇ ਉਹਦੇ ਮੂੰਹ ਤੇ ਗੁੱਸਾ ਭਰਿਆ ਪਇਆ ਸੀ । ਇਨ੍ਹਾਂ

੫੩੬