ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/57

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੁਣ ਲਵੇ, ਜਿਸ ਨੂੰ ਮੁਲਕ ਦਾ ਕਾਨੂੰਨ ਵੀ ਮੰਨਦਾ ਹੈ ਤੇ ਖੁਲ੍ਹਾ ਰੁਪਈਏ ਪੈਦਾ ਕਰਨ ਵਾਲਾ ਬਾਕਾਇਦਾ ਸ਼ਰੀਰ ਵੇਚਣ ਦਾ ਕੰਮ ਹੀ ਚੁੱਕ ਲਵੇ। ਕਾਤੁਸ਼ਾ ਨੇ ਇਹ ਦੂਜੀ ਗੱਲ ਆਖਰ ਤਹਿਕੀਕ ਕੀਤੀ ਤੇ ਨਾਲੇ ਉਸ ਕਹਿਆ ਕਿ ਇਓ ਵੇਸ਼ਿਆ ਹੋ ਜਾਣ ਨਾਲ ਓਹ ਕਿਸੀ ਨ ਕਿਸੀ ਤਰਾਂ, ਤੇ ਕਿਸੀ ਨ ਕਿਸੀ ਸ਼ਕਲ ਵਿਚ ਆਪਣੇ ਧੋਖਾ ਦੇਣ ਵਾਲਿਆਂ ਕੋਲੋਂ ਵੀ ਕੋਈ ਨਾ ਕੋਈ ਬਦਲਾ ਲੈ ਹੀ ਲਵੇਗੀ। ਨ, ਸਿਰਫ਼ ਇਕ ਦੁਕਾਨਦਾਰ ਜਿਹੜਾ ਓਹਨੂੰ ਆਖਰ ਛਡ ਕੇ ਟੁਰ ਗਇਆ ਸੀ ਪਰ ਹੋਰਨਾਂ ਸਾਰਿਆਂ ਤੋਂ ਵੀ ਓਹ ਕਿਸੀ ਨ ਕਿਸੀ ਸ਼ਕਲ ਵਿਚ ਆਪਣਾ ਬਦਲਾ ਕੱਢ ਸਕੇਗੀ। ਓਹਨੂੰ ਇਉਂ ਭਾਸਿਆ ਪਰ ਓਹ ਬਿਚਾਰੀ ਇਸ ਤਰ੍ਹਾਂ ਕੀ ਬਦਲਾ ਲੈ ਸਕਦੀ ਸੀ। ਗਲ ਜਿਹੜੀ ਓਹਨੂੰ ਬੜੀ ਪਸੰਦ ਆਈ ਸੀ ਤੇ ਜਿਸ ਖਾਸ ਕਰ ਓਹਦੇ ਮਨ ਨੂੰ ਲਲਚਾਯਾ ਸੀ, ਉਹ ਇਹ ਸੀ, ਕਿ ਫੱਫੇਕੁਟਣ ਨੇ ਓਹਨੂੰ ਦਸਿਆ ਸੀ ਕਿ ਉਹ ਆਪਣੇ ਮਨ ਭਾਣੇ ਕੱਪੜੇ ਖਰੀਦ ਸਕਿਆ ਕਰੇਗੀ, ਮਖਮਲ, ਰੇਸ਼ਮ ਸਟੀਨ, ਨੰਗੇ ਗਲ ਵਾਲੀਆਂ ਪੋਸ਼ਾਕਾਂ ਆਦਿ। ਹਾਂ ਜੋ ਓਹਦਾ ਜੀ ਕਰੇਗਾ ਓਹ ਖਾ ਸਕੇਗੀ, ਪਹਿਨ ਸਕੇਗੀ!! ਤੇ ਓਹਦੇ ਸਾਹਮਣੇ ਆਪਣੇ ਧਿਆਨ ਵਿਚ ਆਪਣੀ ਹੀ ਓਹ ਤਸਵੀਰ ਆਣ ਖੜੋਂਦੀ ਸੀ, ਕਾਲੀ ਮਖਮਲ ਦੀ ਕਿਨਾਰੀ ਵਾਲੀ ਚਮਕਦੀ ਬਸੰਤੀ ਰੇਸ਼ਮ ਦੀ ਛੋਟੀਆਂ ਬਾਹਾਂ ਵਾਲੀ, ਨੰਗੇ ਗਲੇ ਵਾਲੀ ਪੋਸ਼ਾਕ ਪਾਈ ਓਹ ਆਪ ਖੜੀ ਹੈ, ਤੇ ਇਸ ਆਪਣੀ ਦਿਸਦੀ ਤਸਵੀਰ ਨੇ ਓਹਨੂੰ ਕਾਬੂ ਕਰ ਲਇਆ ਸੀ, ਜਾ ਕੇ ਓਸ ਪੀਲਾ ਪਾਸਪੋਰਟ ਲੈ ਲਇਆ, ਤੇ ਉਸੀ

੨੩