ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/566

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਸਟੰਟ ਨੇ ਹਾਲੇਂ ਗੱਲ ਖਤਮ ਨਹੀਂ ਸੀ ਕੀਤੀ ਕਿ ਇਕ ਛੋਟਾ, ਕਮਜ਼ੋਰ ਗੁਸੀਲ ਜੇਹਾ ਆਦਮੀ, ਕੈਦਖਾਨੇ ਦੀ ਪੋਸ਼ਾਕ ਪਾਈ ਭੀੜ ਵਿੱਚੋਂ ਨਿਤਰ ਆਇਆ———ਤੇ ਬੜੀ ਅਜੀਬ ਤਰ੍ਹਾਂ ਆਪਣਾ ਮੂੰਹ ਭੁੰਵਾ ਕੇ ਬਣਾ ਕੇ ਕਹਿਣ ਲੱਗਾ ਕਿ ਅਕਾਰਣ ਹੀ ਓਨ੍ਹਾਂ ਨਾਲ ਬਦ-ਸਲੂਕੀ ਹੋ ਰਹੀ ਹੈ ।

"ਕੁਤਿਆਂ ਥੀ ਬਦਤਰ.........." ਓਹ ਕਹਿ ਰਹਿਆ ਸੀ ।

"ਹੁਟ ਹੁਟ———ਬਸ, ਬਹੂੰ ਇਹੋ ਜੇਹੀਆਂ ਗੱਲਾਂ ਨਹੀਂ ਕਰੀਦਾ———ਆਪਣੀ ਜਬਾਨ ਬੰਦ ਕਰ, ਨਹੀਂ ਤਾਂ ਤੂੰ ਜਾਣਨਾ ਹੀ ਹੈਂ ਨਾ ?"

"ਮੈਂ ਕੀ ਜਾਣਨਾ ਹਾਂ ?" ਛੋਟਾ ਆਦਮੀ ਨਿਰਾਸ਼ ਹਾਲਤ ਵਿੱਚ ਚੀਕ ਪਇਆ, "ਸਾਡਾ ਕੀ ਜੁਰਮ ਹੈ ?"

"ਚੁੱਪ," ਹੁਣ ਅਸਟੰਟ ਲਲਕਾਰਿਆ ਤੇ ਓਹ ਛੋਟਾ ਜੇਹਾ ਆਦਮੀ ਚੁਪ ਹੋ ਗਇਆ ।

"ਪਰ ਇਸ ਸਾਰੀ ਗੱਲ ਦਾ ਮਤਲਬ ਕੀ ਹੈ ?" ਨਿਖਲੀਊਧਵ ਨੇ ਆਪਣੇ ਆਪ ਵਿੱਚ ਸੋਚਿਆ, ਜਦ ਓਹ ਕੋਠੜੀ ਲਾਗਿਓਂ ਬਾਹਰ ਆਇਆ, ਜਦ ਕਿ ਲਗਾਤਾਰ ਇਕ ਸੌ ਅੱਖਾਂ, ਕੀ ਉਨ੍ਹਾਂ ਕੈਦ ਕੋਠੜੀਆਂ ਦੇ ਵਿੱਚੋਂ, ਤੇ ਕੀ ਓਨ੍ਹਾਂ ਕੈਦੀਆਂ ਦੀਆਂ, ਜਿਹੜੇ ਹੁਣੇ ਓਹਨੂੰ ਮਿਲੇ ਸਨ, ਉਸ ਉੱਪਰ ਲੱਗੀਆਂ ਸਨ ਤੇ ਸਭ ਇਹ ਆਸ ਕਰਦੇ ਸਨ ਤੇ ਓਹਨੂੰ ਮਹਸੂਸ ਕਰਾ ਰਹੇ ਸਨ ਕਿ ਓਹ ਹੈ ਜਿਸ ਹੁਣ ਬੀੜਾ ਚੁਕਿਆ ਹੈ ।

"ਕੀ ਸਚੀਂ ਇਹ ਮੁਮਕਿਨ ਹੈ ਕਿ ਇਉਂ ਬੇਗੁਨਾਹ

੫੩੨