ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/564

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਥੀਂ ਬਿਨਾਂ ਲੋਕੀ ਤਾਂ ਉਨ੍ਹਾਂ ਦੇ ਵਖਰੇ ਵਖਰੇ ਸੂਬਿਆਂ ਵਿਚ ਘਲ ਦਿਤੇ ਹਨ, ਪਰ ਇਨ੍ਹਾਂ ਨੂੰ ਇਥੇ ਹੀ ਰਖਿਆ ਹੋਇਆ ਹੈ ।"

"ਕੀ ? ਬਸ ਹੋਰ ਕੋਈ ਸਬੰਧ ਨਹੀਂ, ਸਿਰਫ ਇੰਨੀ ਗੱਲ ਪਿੱਛੇ ?" ਨਿਖਲੀਊਧਵ ਦਰਵਾਜ਼ੇ ਉੱਪਰ ਹੀ ਖੜਾ ਕੂਕ ਉੱਠਿਆ ।

ਕੋਈ ਚਾਲੀ ਕੈਦੀਆਂ ਦਾ ਝੁੰਡ, ' ਜੇਲ ਦੇ ਕਪੜਿਆਂ ਵਿਚ, ਉਹਦੇ ਆਲੇ ਦੁਆਲੇ ਆਣ ਖੜਾ ਹੋਇਆ, ਤੇ ਨਾਲੇ ਅਸਟੰਟ ਦੇ, ਤੇ ਕਈ ਇੱਕ ਇਕੋ ਵੇਰੀ ਬੋਲਣ ਲੱਗ ਗਏ, ਅਸਟੰਟ ਨੇ ਉਨ੍ਹਾਂ ਨੂੰ ਰੋਕ ਦਿਤਾ, "ਤੁਸੀ ਆਪਣੇ ਵਿੱਚੋਂ ਇਕ ਨੂੰ ਬੋਲਣ ਦਿਓ।"

ਇਕ ਲੰਮਾ, ਚੰਗੀ ਸ਼ਕਲ ਵਾਲਾ ਕਿਸਾਨ ਕੋਈ ਪੰਜਾਹ ਵਰ੍ਹਿਆਂ ਦਾ ਜਿਹੜਾ ਇਕ ਪੱਥਰ ਘੜ ਕੇ ਲਾਣ ਵਾਲਾ ਰਾਜ ਸੀ, ਬਾਕੀਆਂ ਵਿਚ ਦੀ ਕਦਮ ਮਾਰ ਕੇ ਖੜਾ ਹੋ ਗਇਆ । ਨਿਖਲੀਊਧਵ ਨੂੰ ਉਸ ਕਹਿਆ, "ਅਸਾਂ ਸਾਰਿਆਂ ਨੂੰ ਆਪਣੇ ਆਪਣੇ ਘਰਾਂ ਨੂੰ ਵਾਪਸ ਜਾਣ ਦਾ ਹੁਕਮ ਹੋ ਚੁਕਾ ਹੈ ਤੇ ਸਾਰੇ ਇਸ ਲਈ ਡੱਕੇ ਪਏ ਹਾਂ ਕਿ ਅਸੀਂ ਪਾਸ ਰਾਹਦਾਰੀਆਂ ਨਹੀਂ, ਪਰ ਸਾਡੇ ਪਾਸ ਰਾਹਦਾਰੀਆਂ ਹਨ ਜਿਹੜੀਆਂ ਕਿ ਇਕ ਪੰਦਰਾਂ ਦਿਨ ਪਿਛੇ ਤ੍ਰੀਕ ਦੀਆਂ ਹੋ ਗਈਆਂ ਹਨ । ਇਹ ਗੱਲ ਹਰ ਸਾਲ ਹੋ ਜਾਂਦੀ ਹੈ——ਅਸੀ ਕਈ ਵੇਰੀ ਆਪਣੀਆਂ ਰਾਹਦਾਰੀਆਂ ਨਵੀਆਂ ਕਰਾਉਣੀਆਂ ਭੁੱਲ ਜਾਂਦੇ ਸਾਂ——ਤੇ ਓਹ ਇਉਂ ਆਪਣੀ ਮੁਕੱਰਰ ਤਰੀਕ ਥੀਂ ਕਦੀ

੫੩੦