ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/563

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਲਾਮਾਂ ਕਰਨ ।

"ਮਿਹਰਬਾਨੀ ਜੁਨਾਬ ਵਾਲਾ ਸ਼ਾਨ ਸਾਹਿਬ ! ਸਾਨੂੰ ਜੀ ਨਹੀਂ ਪਤਾ ਕਿ ਆਪ ਨੂੰ ਕਿਨ੍ਹਾਂ ਠੀਕ ਲਕਬਾਂ ਲਕਾਬਾਂ ਨਾਲ ਬੁਲਾਵੀਏ, ਸਾਡੇ ਮਾਮਲੇ ਦਾ ਵੀ ਫੈਸਲਾ ਕਰੋ ।"

"ਮੈਂ ਅਫਸਰ ਤਾਂ ਨਹੀਂ———ਮੈਨੂੰ ਕੁਛ ਪਤਾ ਨਹੀਂ।"

"ਅਛਾ ਆਪ ਬਾਹਰ ਥੀਂ ਆਏ ਹੋ—— ਕਿਸੇ ਨੂੰ ਕਹੋ——ਅਫਸਰਾਂ, ਇਖਤਿਆਰ ਵਾਲਿਆਂ ਨੂੰ ਕਹੋ ਜੇ ਲੋੜ ਹੋਵੇ ਤਾਂ———" ਇਕ ਗੁਸੀਲ ਜੇਹੀ ਆਵਾਜ਼ ਨੇ ਕਿਹਾ—— "ਸਾਡੇ ਉੱਪਰ ਕੁਛ ਤਰਸ ਕਰੋ——ਅਸੀ ਵੀ ਤਾਂ ਇਨਸਾਨ ਹਾਂ——ਅਸੀ ਇਥੇ ਦੋ ਮਹੀਨੇ ਥੀਂ ਬੇਗੁਨਾਹ ਡੱਕੇ ਪਏ ਹਾਂ——ਸਾਡੀ ਗੱਲ ਕੋਈ ਸੁਣਦਾ ਹੀ ਨਹੀਂ ।"

"ਕੀ ਮਤਲਬ,ਕਿਉਂ ?" ਨਿਖਲੀਊਧਵ ਨੇ ਪੁਛਿਆ।

"ਕਿਉਂ, ਸਾਨੂੰ ਆਪ ਨੂੰ ਪਤਾ ਨਹੀਂ ਕਿ ਕਿਉਂ ? ਪਰ ਅਸੀ ਅਜ ਦੂਜੇ ਮਹੀਨੇ ਦੇ ਇਥੇ ਡੱਕੇ ਹੋਏ ਹਾਂ।"

"ਠੀਕ——ਇਹ ਬਿਲਕੁਲ ਸੱਚ ਹੈ——ਇਹ ਗੱਲ ਤਾਂ ਇਕ ਹਾਦਸਾ ਜੇਹੀ ਹੀ ਸਮਝੋ———ਇਤਫਾਕ ਜੇਹਾ ਹੋ ਗਿਆ ਹੈ," ਤਾਂ ਅਸਟੰਟ ਨੇ ਕਹਿਆ; "ਇਹ ਲੋਕੀ ਤਾਂ ਅੰਦਰ ਲਿਆਏ ਗਏ ਸਨ ਕਿ ਇਨ੍ਹਾਂ ਪਾਸ ਰਾਹਦਾਰੀ ਦੇ ਕਾਗਤ (ਪਾਸ ਪੋਰਟ) ਨਹੀਂ ਸਨ——ਤੇ ਇਸ ਵਜਾ ਲਈ ਤਾਂ ਇਨ੍ਹਾਂ ਨੂੰ ਆਪਣੇ ਵਤਨ ਦੇ ਸੂਬੇ ਵਿੱਚ ਵਾਪਸ ਘੱਲ ਦੇਣਾ ਚਾਹੀਦਾ ਸੀ, ਪਰ ਓਥੇ ਦੇ ਮੁਕਾਮੀ ਅਫਸਰਾਂ ਨੇ ਲਿਖਿਆ ਹੈ ਕਿ ਇਹਨਾਂ ਨੂੰ ਉਥੇ ਹਾਲੇ ਨ ਭੇਜਿਆ ਜਾਵੇ——ਇਸ ਕਰਕੇ ਅਸਾਂ ਬਾਕੀ ਦੇ ਰਾਹਦਾਰੀ

੫੨੯