ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/562

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੫੩.

ਉਸ ਚੌੜੇ ਕੌਰੀਡੋਰ ਥੀਂ ਮੁੜਦੀ ਵਾਰੀ ਉਨ੍ਹਾਂ ਕੈਦੀਆਂ ਦੇ ਸਾਹਮਣੇ ਦੇ ਲੰਘਣ ਵੇਲੇ, ਜਿਹੜੇ ਹਲਕੇ ਪੀਲੇ ਵਡੇ ਕੋਟਾਂ ਵਿਚ ਛੋਟੇ ਚੌੜੇ ਪੌਂਚਿਆਂ ਵਾਲੇ ਪਜਾਮਿਆਂ ਵਿੱਚ ਤੇ ਕੈਦਖਾਨੇ ਦੀਆਂ ਜੁੱਤੀਆਂ ਪਾਏ ਖੜੇ ਸਨ ਤੇ ਬੜੀ ਗਹੁ ਨਾਲ ਓਸ ਵਲ ਵੇਖ ਰਹੇ ਸਨ (ਖਾਣੇ ਦਾ ਵੇਲਾ ਸੀ ਤੇ ਕੋਠੜੀਆਂ ਦੇ ਦਰਵਾਜ਼ੇ ਸਭ ਖੁਲ੍ਹੇ ਸਨ), ਨਿਖਲੀਊਧਵ ਨੂੰ ਇਕ ਅਸਰਾਂ ਦਾ ਅਜੀਬ ਜਿਹਾ ਮਿਲਗੋਭਾ ਅੰਦਰ ਹੋਇਆ———ਇਨ੍ਹਾਂ ਕੈਦੀਆਂ ਲਈ ਤਾਂ ਤਰਸ ਹਮਦਰਦੀ ਆਈ, ਤੇ ਉਨ੍ਹਾਂ ਦੀ ਕਰਤੂਤ ਉੱਪਰ ਇਕ ਖੌਫ਼ ਤੇ ਚਕਰਾਈ ਜੇਹੀ ਹੋਈ ਜਿਨਾਂ ਨੇ ਇਨ੍ਹਾਂ ਨੂੰ ਇਉਂ ਬੰਦੀ ਪਾਇਆ ਤੇ ਰਖਿਆ ਹੋਇਆ ਸੀ, ਤੇ ਨਾਲੇ ਭਾਵੇਂ ਓਹਨੂੰ ਇਹ ਨਹੀਂ ਸੀ ਪਤਾ ਲਗਦਾ ਕਿ ਕਿਸ ਕਰਕੇ, ਪਰ ਓਹਦਾ ਇਸ ਸਭ ਕਿਸੀ ਨੂੰ ਸ਼ਾਂਤੀ ਨਾਲ ਵੇਖਣ ਤੇ ਉਸ ਉੱਪਰ ਕੋਈ ਕੁਛ ਜ਼ਿਆਦਾ ਅਸਰ ਨ ਹੋਣ ਉੱਪਰ ਇਕ ਸ਼ਰਮ ਆ ਰਹੀ ਸੀ।


ਓਹਨਾਂ ਕੌਰੀਡੋਰਾਂ ਵਿਚੋਂ ਇਕ ਵਿਚ ਕਿਸੀ ਜੁੱਤੀਆਂ ਦੀਕਟ ਕਟ ਕੀਤੀ ਤੇ ਇਕ ਕੈਦੀ ਕੋਠੜੀ ਦੇ ਦਰਵਾਜ਼ੇ ਵਲ ਦੌੜਿਆ । ਓਸ ਵਿੱਚੋਂ ਫਿਰ ਕਈ ਆਦਮੀ ਨਿਕਲ ਆਏ, ਤੇ ਉਨ੍ਹਾਂ ਨਿਖਲੀਊਧਵ ਦਾ ਰਾਹ ਰੋਕ ਲਇਆ ਤੇ ਲਗੇ ਓਹਨੂੰ