ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/559

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਹਰ ਥਾਂ ਉਸ ਸਰਾਂ ਵਾਲੇ ਨੇ ਅਫਸਰਾਂ ਨੂੰ ਵੱਢੀਆਂ ਖਵਾ ਦਿੱਤੀਆਂ ਤੇ ਬਰੀ ਹੋ ਗਇਆ । ਇਕ ਵੇਰੀ ਆਪਣੀ ਵਹੁਟੀ ਉਸ ਨੇ ਉਸ ਪਾਸੋਂ ਖੋਹ ਲਿਆਂਦੀ ਪਰ ਦੂਜੇ ਦਿਨ ਉਹ ਨੱਸ ਗਈ । ਫਿਰ ਉਹ ਉਸ ਪਾਸੋਂ ਉਹਨੂੰ ਵਾਪਸ ਲੈਣ ਦੀ ਮੰਗ ਕਰਨ ਗਇਆ ਤੇ ਭਾਵੇਂ ਉਸਨੇ ਜਾਂਦਿਆਂ ਹੀ ਆਪਣੀ ਵਹੁਟੀ ਨੂੰ ਉਥੇ ਤੱਕ ਲਇਆ ਸੀ, ਤਾਂ ਵੀ ਸਰਾਂ ਵਾਲੇ ਨੇ ਕਹਿ ਦਿੱਤਾ ਕਿ ਉਹ ਉਥੇ ਕੋਈ ਨਹੀਂ ਤੇ ਉਹਨੂੰ ਕਹਿਆ "ਨੱਸ ਜਾ।" ਉਥੋਂ ਉਹ ਨਹੀਂ ਸੀ ਹਿਲਦਾ, ਤੇ ਸਰਾਂ ਵਾਲੇ ਤੇ ਉਹਦੇ ਨੌਕਰਾਂ ਨੇ ਮਿਲਕੇ ਉਹਨੂੰ ਖੂਬ ਕੁੱਟਿਆ ਤੇ ਉਹਦਾ ਖੂਨ ਵਗਾ ਛੱਡਿਆ । ਦੂਜੇ ਹੀ ਦਿਨ ਸਰਾਂ ਨੂੰ ਅੱਗ ਲਗ ਗਈ । ਬਸ ਇਹ ਨੌਜਵਾਨ ਤੇ ਇਹਦੀ ਮਾਂ ਅੱਗ ਲਾਣ ਦੀ ਦੂਸ਼ਣਾ ਵਿਚ ਫੜੇ ਗਏ ਤੇ ਕਹਿਆ ਗਇਆ ਕਿ ਅੱਗ ਇਨ੍ਹਾਂ ਹੀ ਲਾਈ ਸੀ । ਵੇਖੋ ! ਇਹ ਨੌਜਵਾਨ ਤਾਂ ਉਸ ਦਿਨ ਆਪਣੇ ਕਿਸੀ ਮਿਤ੍ਰ ਨੂੰ ਮਿਲਨ ਗਇਆ ਹੋਇਆ ਸੀ, ਉਸ ਅੱਗ ਕਦਾਚਿੱਤ ਨਹੀਂ ਲਾਈ ਸੀ ।

"ਕੀ ਇਹ ਠੀਕ ਸੱਚ ਹੈ ਕਿ ਤੂੰ ਅੱਗ ਨਹੀਂ ਸੀ ਲਾਈ ?"

"ਜਨਾਬ ! ਇਹ ਕਰਨਾ ਤਾਂ ਮੇਰੇ ਖ਼ਾਬ ਖਿਆਲ ਵਿਚ ਦੀ ਨਹੀਂ ਸੀ ਆਇਆ । ਮੇਰੇ ਦਸ਼ਮਨ ਨੇ ਆਪ ਲਾਈ ਹੋਣੀ ਹੈ । ਮੈਂ ਸੁਣਿਆ ਸੀ ਕਿ ਉਸ ਥੀਂ ਥੋੜਾ ਚਿਰ ਪਹਿਲਾਂ ਹੀ ਉਸ ਸਰਾਂ ਦਾ ਬੀਮਾ ਕਰਾਇਆ ਸੀ। ਉਹਨਾਂ ਮੁੜ ਕਹ ਦਿੱਤਾ ਕਿ ਮੈਂ ਤੇ ਮੇਰੀ ਮਾਂ ਨੇ ਅੱਗ ਲਾਈ ਹੈ ਤੇ ਇਹ ਕਿ ਅਸਾਂ ਨੇ ਉਨ੍ਹਾਂ ਨੂੰ ਅਗ ਲਾਉਣ ਦੀ ਧਮਕੀ ਵੀ ਦਿੱਤੀ ਸੀ । ਇਹ ਸੋਚ ਹੈ ਕਿ ਮੈਂ ਇਕ ਵੇਰੀ ਉਹਨੂੰ ਸਿੱਧਾ ਕਰਨ ਗਇਆ ਸਾਂ, ਮੈਂ

੫੨੫