ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/554

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੂਜਾ ਕੌਰੀਡੋਰ ਪਹਿਲੇ ਥੀਂ ਲੋਹੇ ਦੀਆਂ ਸੀਖਾਂ ਲਾਕੇ ਵੱਖਰਾਂ ਕੀਤਾ ਹੋਇਆ ਸੀ । ਇਹ ਕੌਰੀਡੋਰ ਪਹਿਲੇ ਨਾਲੋਂ ਜ਼ਿਆਦਾ ਤੰਗ ਤੇ ਤਾਰੀਕ ਸੀ, ਤੇ ਪਹਿਲੇ ਨਾਲੋਂ ਵੀ ਇਸ ਵਿਚ ਜ਼ਿਆਦਾ ਬੂ ਤੇ ਸੜਾਂਦ ਸੀ । ਕੌਰੀਡੋਰ ਦੇ ਦੋਹਾਂ ਪਾਸੇ ਦਰਵਾਜ਼ੇ ਸਨ । ਤੇ ਉਹਨਾਂ ਵਿੱਚ ਇੰਚ ਇੰਚ ਦੀਆਂ ਮੋਟੀਆਂ ਮੋਰੀਆਂ ਸਨ। ਉਥੇ ਸਿਰਫ ਇਕ ਬੁੱਢਾ ਜੇਲਰ ਮੂੰਹ ਤੇ ਝੁਰਲੀਆਂ ਪਈਆਂ, ਉਦਾਸ, ਗ਼ਮਗੀਨ ਖਲੋਤਾ ਸੀ।

“ਮੈਨਸ਼ੋਵ ਕਿੱਥੇ ਹੈ ?" ਇਨਸਪੈਕਟਰ ਦੇ ਅਸਟੰਟ ਟੰਟ ਨੇ ਪੁੱਛਿਆ ।

"ਖੱਬੇ ਪਾਸੇ ਵਲ ਅਠਵੀਂ ਕੋਠੜੀ ਜੇ ।"

'ਤੇ ਇਹ ? ਕੀ ਇਹਨਾਂ ਵਿੱਚ ਵੀ ਕੈਦੀ ਹਨ ?" ਨਿਖਲੀਊਧਵ ਨੇ ਪੁੱਛਿਆ।

"ਹਾਂ ਜੀ ! ਇਕ ਛੱਡ ਕੇ ਸਭ ਵਿੱਚ ।"

੫੨੦